ਨਵੀਂ ਦਿੱਲੀ- ਦੇਸ਼ ਦੀ ਸਿਆਸਤ ਚ ਕਦਮ ਰੱਖਣ ਤੋਂ ਬਾਅਦ ਆਮ ਆਦਮੀ ਪਾਰਟੀ ਨਿੱਤ ਨਵੇਂ ਕਦਮ ‘ਤੇ ਸਿਆਸਤ ਦੇ ਗੁਰ ਹਾਸਿਲ ਕਰ ਰਹੀ ਹੈ । ਦਿੱਲੀ ਦੀਆਂ ਨਿਗਮ ਚੋਣਾ ਚ ਬਹੁਮਤ ਹਾਸਿਲ ਕਰਨ ਦੇ ਬਾਵਜੂਦ ਵੀ ਪਾਰਟੀ ਅੱਜ ਮੇਅਰ ਦੀ ਚੋਣ ਨਹੀਂ ਕਰ ਸਕੀ ।ਕੁੱਝ ਲਗਭਗ ਅਜਿਹਾ ਹੀ ਚੰਡੀਗੜ੍ਹ ਨਿਗਮ ਚੋਣਾ ਦੌਰਾਨ ਹੋਇਆ ਸੀ ਜਦੋਂ ਵੱਧ ਸੀਟਾਂ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਸਾਂਸਦਾਂ ਦੀ ਵੋਟਾਂ ਦੇ ਸਿਰ ‘ਤੇ ਨਿਗਮ ਚ ਕਬਜ਼ਾ ਜਮਾ ਗਈ ਸੀ ।
ਅੱਜ ਦਿੱਲੀ ਚ ਮੇਅਰ ਦੀ ਚੋਣ ਕੀਤੀ ਜਾਣੀ ਸੀ।ਸੱਤਾਧਾਰੀ ਆਮ ਆਦਮੀ ਪਾਰਟੀ ਬਹੁਮਤ ਚ ਹੈ । ਪਰ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਜਾ ਸ਼ੁਰੂ ਹੋ ਗਈ। ਸਾਰੀਆਂ ਸਿਆਸੀ ਪਾਰਟੀਆਂ ਨੇ ਇਕਦੂਜੇ ‘ਤੇ ਹੰਗਾਮਾ ਅਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਹਨ । ਭਾਜਪਾ ਦਾ ਕਹਿਣਾ ਹੈ ਕਿ ‘ਆਪ’ ਵਲੋਂ ਗੁੰਡਾਗਰਦੀ ਕੀਤੀ ਗਈ ਹੈ । ਜਦਕਿ ਸੱਤਾਧਾਰੀ ‘ਆਪ’ ਨੇ ਇਸ ਨੂੰ ਬਾਜਪਾ ਦੀ ਕਾਰਸਤਾਨੀ ਦੱਸਿਆ ਹੈ ।‘ਆਪ’ ਦਾ ਕਹਿਣਾ ਹੈ ਕਿ ਹੱਜ ਕਮੇਟੀ ਚ ਐੱਲ.ਜੀ ਵਲੋਂ ਸਰਕਾਰ ਦੀ ਮਰਜ਼ੀ ਦੇ ਖਿਲਾਫ ਕਾਂਗਰਸੀ ਨੇਤਰੀ ਨਾਜ਼ਿਆ ਦਾਨਿਸ਼ ਦਾ ਨਾਂ ਇਸ ਚ ਸ਼ਾਮਿਲ ਕੀਤਾ ਗਿਆ । ਭਾਜਪਾ ਦੀ ਇਸ ਤੋਹਫੇ ਦੇ ਬਦਲੇ ਕਾਂਗਰਸ ਵਲੋਂ ਸਦਨ ਚ ਹੰਗਾਮਾ ਕਰ ਮੇਅਰ ਦੀ ਚੋਣ ਖਰਾਬ ਕੀਤਾ ਗਈ ਹੈ । ਭਾਰੀ ਹੰਗਾਮੇ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ।