Site icon TV Punjab | Punjabi News Channel

ਅਮਰੀਕਾ ਦੀ ਯੂਨੀਵਰਸਿਟੀ ’ਚ ਹੋਈ ਗੋਲੀਬਾਰੀ, ਫੈਕਲਟੀ ਮੈਂਬਰ ਦੀ ਮੌਤ

ਫਲੋਰੀਡਾ ਵੱਲ ਵਧ ਰਿਹੈ ਚੱਕਰਵਾਤੀ ਤੂਫ਼ਾਨ ਇਡਾਲੀਆ, ਦੱਖਣੀ ਕੈਰੋਲੀਨਾ ’ਚ ਐਮਰਜੈਂਸੀ ਦਾ ਐਲਾਨ

Washington- ਅਮਰੀਕਾ ਦੇ ਦੱਖਣੀ-ਪੂਰਬੀ ਤੱਟ ’ਤੇ ਇਕੱਠੇ ਦੋ ਤੂਫ਼ਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਤੂਫ਼ਾਨ ਇਡਾਲਿਆ ਫਲੋਰਿਡਾ ਦੇ ਤੱਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਉੱਥੇ ਹੀ ਬਰਮੂਡਾ ਦੇ ਕਰੀਬ ਤੂਫ਼ਾਨ ਫਰੈਂਕਲਿਨ ਦਾ ਖ਼ਤਰਾ ਮੰਡਰਾਅ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਤੂਫ਼ਾਨ ਇਡਾਲੀਆ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸ਼੍ਰੇਣੀ 2 ਦੇ ਤੂਫ਼ਾਨ ’ਚ ਤਬਦੀਲ ਹੋ ਗਿਆ ਹੈ।
ਬਾਇਡਨ ਪ੍ਰਸ਼ਾਸਨ ਨੂੰ ਫਲੋਰਿਡਾ ਦੇ ਤੱਟ ’ਤੇ ਵਸੇ ਸ਼ਹਿਰਾਂ ’ਚ ਮੌਜੂਦ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ। ਅਧਿਕਾਰੀਆਂ ਨੇ ਤੱਟ ਦੇ ਕਰੀਬ ਰਹਿਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਹੜ੍ਹ ਦੇ ਦੋਹਰੇ ਖ਼ਤਰੇ ਤੋਂ ਬਚਣ ਲਈ ਜ਼ਰੂਰੀ ਸਮਾਨ ਲੈ ਕੇ ਕਿਸੇ ਸੁਰੱਖਿਅਤ ’ਤੇ ਜਾਣ ਦੀ ਅਪੀਲ ਕੀਤੀ ਹੈ।
ਸੀਡਰ ਦੇ ਟਾਪੂ ’ਤੇ ਰਹਿਣ ਵਾਲੇ ਲੋਕਾਂ ਨੂੰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਇਡਾਲੀਆ ਚੱਕਰਵਾਤੀ ਤੂਫ਼ਾਨ ਦੀਆਂ ਲਹਿਰਾਂ 15 ਫੁੱਟ ਤੱਕ ਉੱਚੀਆਂ ਹੋ ਸਕਦੀਆਂ ਹਨ। ਕਰੀਬ 900 ਪਰਿਵਾਰਾਂ ਨੂੰ ਤੂਫ਼ਾਨ ਤੋਂ ਬਚਣ ਲਈ ਆਪਣੇ ਘਰਾਂ ਨੂੰ ਛੱਡ ਕੇ ਕਿਤੇ ਸੁਰੱਖਿਅਤ ਥਾਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ।
ਮਿਆਮੀ ’ਚ ਮੌਜੂਦ ਕੌਮੀ ਤੂਫ਼ਾਨ ਕੇਂਦਰ ਮੁਤਾਬਕ ਮੰਗਲਵਾਰ ਦੁਪਹਿਰ ਤੱਕ ਇਡਾਲੀਆ ’ਚ 90 ਮੀਲ ਪ੍ਰਤੀ ਘੰਟੇ (150 ਕਿਲੋਮੀਟਰ ਪ੍ਰਤੀ ਘੰਟੇ) ਦੀ ਰਫ਼ਤਾਰ ਨਾਲ ਹਵਾਵਾਂ ਵਗ ਰਹੀਆਂ ਸਨ ਪਰ ਬੁੱਧਵਾਰ ਸਵੇਰੇ ਤੱਟ ’ਤੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀ ਤੀਬਰਤਾ ਹੋਰ ਵਧ ਜਾਵੇਗੀ। ਫਲੋਰੀਡਾ ਦੇ ਗਵਰਨਰ ਰਾਨ ਡੈਸੇਂਟਿਸ ਨੇ ਹੇਠਲੇ ਇਲਾਕਿਆਂ ’ਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਤੂਫ਼ਾਨ ਕਾਰਨ ਲੋਕਾਂ ਦੇ ਜੀਵਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।
ਉੱਧਰ ਤੂਫ਼ਾਨ ਦੀ ਵਜ੍ਹਾ ਕਾਰਨ ਗਵਰਨਰ ਹੈਨਰੀ ਮੈਕਮਾਸਟਰ ਨੇ ਮੰਗਲਵਾਰ ਨੂੰ ਦੱਖਣੀ ਕੈਰੋਲੀਨਾ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਕਿਊਬਾ ਦੇ ਪੱਛਮ ’ਚੋਂ ਲੰਘਣ ਦੇ ਕਰੀਬ ਇੱਕ ਦਿਨ ਮਗਰੋਂ ਮੰਗਲਵਾਰ ਤੜਕੇ ਇਡਾਲੀਆ ਇੱਕ ਗਰਮਖੰਡੀ ਤੂਫ਼ਾਨ ਤੋਂ ਵੱਧ ਕੇ ਇੱਕ ਤੂਫ਼ਾਨ ’ਚ ਬਦਲ ਗਿਆ। ਤੂਫ਼ਾਨ ਕਾਰਨ ਕਈ ਇਲਾਕਿਆਂ ’ਚ ਹੜ੍ਹ ਆ ਸਕਦੇ ਹਨ।

Exit mobile version