TV Punjab | Punjabi News Channel

ਮਹਿਲਾ ਹਾਕੀ ਵਿਚ ਭਾਰਤ ਨੇ ਸਾਊਥ ਅਫ਼ਰੀਕਾ ਨੂੰ 4-3 ਨਾਲ ਹਰਾਇਆ

ਟੋਕੀਓ : ਟੋਕੀਓ ਉਲੰਪਿਕ ਵਿਚ ਅੱਜ ਸਾਊਥ ਅਫ਼ਰੀਕਾ ਖ਼ਿਲਾਫ਼ ਖੇਡੇ ਗਏ ਮਹਿਲਾ ਹਾਕੀ ਮੈਚ ਵਿਚ ਭਾਰਤੀ ਟੀਮ 4-3 ਨਾਲ ਜੇਤੂ ਰਹੀ। ਭਾਰਤੀ ਹਾਕੀ ਖਿਡਾਰਨ ਵੰਦਨਾ ਕਟਾਰੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੈਟ੍ਰਿਕ ਲਗਾਈ। ਇੱਥੇ ਦੱਸਣਯੋਗ ਹੈ ਕਿ ਮਹਿਲਾ ਹਾਕੀ ਉਲੰਪਿਕ ਵਿਚ ਹੈਟ੍ਰਿਕ ਲਗਾਉਣ ਵਾਲੀ ਵੰਦਨਾ ਕਟਾਰੀਆ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਜਿਸ ਨੇ ਉਲੰਪਿਕ ਦੇ ਕਿਸੇ ਵੀ ਹਾਕੀ ਮੈਚ ਵਿਚ ਲਗਾਤਾਰ 3 ਗੋਲ ਕੀਤੇ।

ਟੀਵੀ ਪੰਜਾਬ ਬਿਊਰੋ

Exit mobile version