div.nsl-container[data-align="left"] { text-align: left; } div.nsl-container[data-align="center"] { text-align: center; } div.nsl-container[data-align="right"] { text-align: right; } div.nsl-container div.nsl-container-buttons a[data-plugin="nsl"] { text-decoration: none; box-shadow: none; border: 0; } div.nsl-container .nsl-container-buttons { display: flex; padding: 5px 0; } div.nsl-container.nsl-container-block .nsl-container-buttons { display: inline-grid; grid-template-columns: minmax(145px, auto); } div.nsl-container-block-fullwidth .nsl-container-buttons { flex-flow: column; align-items: center; } div.nsl-container-block-fullwidth .nsl-container-buttons a, div.nsl-container-block .nsl-container-buttons a { flex: 1 1 auto; display: block; margin: 5px 0; width: 100%; } div.nsl-container-inline { margin: -5px; text-align: left; } div.nsl-container-inline .nsl-container-buttons { justify-content: center; flex-wrap: wrap; } div.nsl-container-inline .nsl-container-buttons a { margin: 5px; display: inline-block; } div.nsl-container-grid .nsl-container-buttons { flex-flow: row; align-items: center; flex-wrap: wrap; } div.nsl-container-grid .nsl-container-buttons a { flex: 1 1 auto; display: block; margin: 5px; max-width: 280px; width: 100%; } @media only screen and (min-width: 650px) { div.nsl-container-grid .nsl-container-buttons a { width: auto; } } div.nsl-container .nsl-button { cursor: pointer; vertical-align: top; border-radius: 4px; } div.nsl-container .nsl-button-default { color: #fff; display: flex; } div.nsl-container .nsl-button-icon { display: inline-block; } div.nsl-container .nsl-button-svg-container { flex: 0 0 auto; padding: 8px; display: flex; align-items: center; } div.nsl-container svg { height: 24px; width: 24px; vertical-align: top; } div.nsl-container .nsl-button-default div.nsl-button-label-container { margin: 0 24px 0 12px; padding: 10px 0; font-family: Helvetica, Arial, sans-serif; font-size: 16px; line-height: 20px; letter-spacing: .25px; overflow: hidden; text-align: center; text-overflow: clip; white-space: nowrap; flex: 1 1 auto; -webkit-font-smoothing: antialiased; -moz-osx-font-smoothing: grayscale; text-transform: none; display: inline-block; } div.nsl-container .nsl-button-google[data-skin="dark"] .nsl-button-svg-container { margin: 1px; padding: 7px; border-radius: 3px; background: #fff; } div.nsl-container .nsl-button-google[data-skin="light"] { border-radius: 1px; box-shadow: 0 1px 5px 0 rgba(0, 0, 0, .25); color: RGBA(0, 0, 0, 0.54); } div.nsl-container .nsl-button-apple .nsl-button-svg-container { padding: 0 6px; } div.nsl-container .nsl-button-apple .nsl-button-svg-container svg { height: 40px; width: auto; } div.nsl-container .nsl-button-apple[data-skin="light"] { color: #000; box-shadow: 0 0 0 1px #000; } div.nsl-container .nsl-button-facebook[data-skin="white"] { color: #000; box-shadow: inset 0 0 0 1px #000; } div.nsl-container .nsl-button-facebook[data-skin="light"] { color: #1877F2; box-shadow: inset 0 0 0 1px #1877F2; } div.nsl-container .nsl-button-spotify[data-skin="white"] { color: #191414; box-shadow: inset 0 0 0 1px #191414; } div.nsl-container .nsl-button-apple div.nsl-button-label-container { font-size: 17px; font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol"; } div.nsl-container .nsl-button-slack div.nsl-button-label-container { font-size: 17px; font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol"; } div.nsl-container .nsl-button-slack[data-skin="light"] { color: #000000; box-shadow: inset 0 0 0 1px #DDDDDD; } div.nsl-container .nsl-button-tiktok[data-skin="light"] { color: #161823; box-shadow: 0 0 0 1px rgba(22, 24, 35, 0.12); } div.nsl-container .nsl-button-kakao { color: rgba(0, 0, 0, 0.85); } .nsl-clear { clear: both; } .nsl-container { clear: both; } .nsl-disabled-provider .nsl-button { filter: grayscale(1); opacity: 0.8; } /*Button align start*/ div.nsl-container-inline[data-align="left"] .nsl-container-buttons { justify-content: flex-start; } div.nsl-container-inline[data-align="center"] .nsl-container-buttons { justify-content: center; } div.nsl-container-inline[data-align="right"] .nsl-container-buttons { justify-content: flex-end; } div.nsl-container-grid[data-align="left"] .nsl-container-buttons { justify-content: flex-start; } div.nsl-container-grid[data-align="center"] .nsl-container-buttons { justify-content: center; } div.nsl-container-grid[data-align="right"] .nsl-container-buttons { justify-content: flex-end; } div.nsl-container-grid[data-align="space-around"] .nsl-container-buttons { justify-content: space-around; } div.nsl-container-grid[data-align="space-between"] .nsl-container-buttons { justify-content: space-between; } /* Button align end*/ /* Redirect */ #nsl-redirect-overlay { display: flex; flex-direction: column; justify-content: center; align-items: center; position: fixed; z-index: 1000000; left: 0; top: 0; width: 100%; height: 100%; backdrop-filter: blur(1px); background-color: RGBA(0, 0, 0, .32);; } #nsl-redirect-overlay-container { display: flex; flex-direction: column; justify-content: center; align-items: center; background-color: white; padding: 30px; border-radius: 10px; } #nsl-redirect-overlay-spinner { content: ''; display: block; margin: 20px; border: 9px solid RGBA(0, 0, 0, .6); border-top: 9px solid #fff; border-radius: 50%; box-shadow: inset 0 0 0 1px RGBA(0, 0, 0, .6), 0 0 0 1px RGBA(0, 0, 0, .6); width: 40px; height: 40px; animation: nsl-loader-spin 2s linear infinite; } @keyframes nsl-loader-spin { 0% { transform: rotate(0deg) } to { transform: rotate(360deg) } } #nsl-redirect-overlay-title { font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif; font-size: 18px; font-weight: bold; color: #3C434A; } #nsl-redirect-overlay-text { font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif; text-align: center; font-size: 14px; color: #3C434A; } /* Redirect END*//* Notice fallback */ #nsl-notices-fallback { position: fixed; right: 10px; top: 10px; z-index: 10000; } .admin-bar #nsl-notices-fallback { top: 42px; } #nsl-notices-fallback > div { position: relative; background: #fff; border-left: 4px solid #fff; box-shadow: 0 1px 1px 0 rgba(0, 0, 0, .1); margin: 5px 15px 2px; padding: 1px 20px; } #nsl-notices-fallback > div.error { display: block; border-left-color: #dc3232; } #nsl-notices-fallback > div.updated { display: block; border-left-color: #46b450; } #nsl-notices-fallback p { margin: .5em 0; padding: 2px; } #nsl-notices-fallback > div:after { position: absolute; right: 5px; top: 5px; content: '\00d7'; display: block; height: 16px; width: 16px; line-height: 16px; text-align: center; font-size: 20px; cursor: pointer; }

TV Punjab | Punjabi News Channel

ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਪਿੱਛੇ ਬਾਦਲਾਂ ਦਾ ਹੱਥ : ਚੰਨੀ

ਕੋਟਕਪੁਰਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਗਾੜੀ ਵਿਚ ਬੇਅਦਬੀ ਦੀਆਂ ਘਟਨਾਵਾਂ ਅਤੇ ਇਸ ਦੇ ਨਤੀਜੇ ਵਜੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਮੁੱਖ ਮੰਤਰੀ ਅੱਜ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਹਲਕਿਆਂ ਦੇ ਸਰਬਪੱਖੀ ਵਿਕਾਸ ਲਈ 15-15 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਉਨ੍ਹਾਂ ਕਿਹਾ ਕਿ ਮਾਮਲਾ ਵਿਚਾਰ ਅਧੀਨ ਹੈ ਇਸ ਲਈ ਉਹ ਹੋਰ ਵੇਰਵੇ ਨਹੀਂ ਦੇ ਸਕਦੇ। ਹਾਲਾਂਕਿ, ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨਾਲ ਬਾਦਲਾਂ ਦੀ ਮਿਲੀਭੁਗਤ ਸੀ।

ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਨ੍ਹਾਂ ਥਾਵਾਂ ’ਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਨਹੀਂ ਹੋਈ ਸਗੋਂ ਇਹ ਗੋਲੀਬਾਰੀ ਸਾਡੀਆਂ ਹਿੱਕਾਂ ’ਤੇ ਹੋਈ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ, “ਅਸੀਂ ਪ੍ਰਣ ਲੈਂਦੇ ਹਾਂ ਕਿ ਇਸ ਨਾ-ਮੁਆਫੀਯੋਗ ਅਪਰਾਧ ਦੇ ਅਸਲ ਦੋਸ਼ੀਆਂ ਅਤੇ ਖੇਤੀਬਾੜੀ ਬਿੱਲਾਂ ਨੂੰ ਲਾਗੂ ਕਰਨ `ਚ ਜਿਨ੍ਹਾਂ ਦਾ ਵੱਡੀ ਭੂਮਿਕਾ ਰਹੀ ਹੈ, ਨੂੰ ਬਖਸ਼ਿਆ ਨਹੀਂ ਜਾਵੇਗਾ।”

ਆਪਣੀ ਸਰਕਾਰ ਦੇ ਰੁਖ਼ ਨੂੰ ਦੁਹਰਾਉਂਦਿਆਂ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਾਰੇ ਵਾਅਦੇ ਸਿਰਫ਼ ਦੋ ਮਹੀਨਿਆਂ ਦੌਰਾਨ ਹਕੀਕਤ ਵਿਚ ਬਦਲ ਗਏ ਹਨ। ਉਨ੍ਹਾਂ ਕਿਹਾ, “ਹੋਰ ਭਲਾਈ ਸਕੀਮਾਂ ਤੋਂ ਇਲਾਵਾ ਹੁਣ ਅਸੀਂ ਪੰਜਾਬ ਵਿਚ ਬਿਜਲੀ ਅਤੇ ਪੈਟਰੋਲ ਸਭ ਤੋਂ ਘੱਟ ਕੀਮਤ `ਤੇ ਦੇ ਰਹੇ ਹਾਂ ਜਿਨ੍ਹਾਂ ਦੀ ਅੱਜ ਸਭ ਤੋਂ ਜ਼ਿਆਦਾ ਲੋੜ ਹੈ।”

ਦੂਜੇ ਪਾਸੇ ‘ਆਪ’ ਸਿਰਫ਼ ਝੂਠੇ ਵਾਅਦਿਆਂ, ਫਰਜ਼ੀ ਗਾਰੰਟੀਆਂ ਅਤੇ ਝੂਠ ਦੇ ਪੁਲੰਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਚੰਨੀ ਨੇ ਕਿਹਾ, “ਕੇਜਰੀਵਾਲ ਇੱਕ ਧੋਖੇਬਾਜ਼ ਹੈ ਅਤੇ ਉਸਦੇ ਐਲਾਨ ਅਤੇ ਸਕੀਮਾਂ ਦਾ ਅਸਲ ‘ਚ ਦਿੱਲੀ ਵਿਚ ਵੀ ਲੋਕਾਂ ਨੂੰ ਕੋਈ ਫਾਇਦਾ ਨਹੀਂ, ਇਸ ਲਈ ਪੰਜਾਬ ਤਾਂ ਬਹੁਤ ਦੂਰ ਦੀ ਗੱਲ ਹੈ।”

ਉਨ੍ਹਾਂ ਕਿਹਾ ਕਿ ਦਿੱਲੀ ਵਿਚ 400 ਯੂਨਿਟ ਤੱਕ ਮੁਫ਼ਤ ਬਿਜਲੀ ਦਾ ਐਲਾਨ ਇਕ ਡਰਾਮੇਬਾਜ਼ੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਸਰਕਾਰ 400 ਯੂਨਿਟਾਂ ਤੋਂ ਵਧ ਖ਼ਪਤ `ਤੇ ਭਾਰੀ ਰਕਮ ਵਸੂਲਦੀ ਹੈ, ਜੋ ਕਿ ਇਕ ਪਰਿਵਾਰ ਦੀ ਆਮ ਖਪਤ ਹੈ।

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਨੂੰ ਰੋਕਣ ਦੀ ਕਦੇ ਕਿਸੇ ਨੇ ਹਿੰਮਤ ਨਹੀਂ ਕੀਤੀ ਅਤੇ ਉਨ੍ਹਾਂ ਦੀ ਸਰਕਾਰ ਨੇ ਨਾ ਸਿਰਫ ਸਾਰੀਆਂ ਗੈਰ-ਕਾਨੂੰਨੀ ਬੱਸਾਂ ਨੂੰ ਬੰਦ ਕਰ ਦਿੱਤਾ ਹੈ ਸਗੋਂ ਅਜਿਹੀਆਂ 135 ਬੱਸਾਂ ਨੂੰ ਕਬਜ਼ੇ ਵਿਚ ਲੈ ਕੇ ਸੂਬੇ ਦੇ ਖ਼ਜ਼ਾਨੇ ਨੂੰ 14 ਕਰੋੜ ਰੁਪਏ ਦਾ ਮੁਨਾਫ਼ਾ ਵੀ ਦਿਵਾਇਆ।

ਮੰਤਰੀ ਨੇ ਦੱਸਿਆ ਕਿ ਸਰਕਾਰੀ ਬੱਸਾਂ ਦੀ ਰੋਜ਼ਾਨਾ ਆਮਦਨ ਵਧ ਕੇ 1.15 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਟਰਾਂਸਪੋਰਟ ਵਿਭਾਗ ਗੈਰ-ਕਾਨੂੰਨੀ ਬੱਸਾਂ ਨੂੰ ਚੱਲਣ ਤੋਂ ਰੋਕਣ ਲਈ ਜੋ ਕੁਝ ਵੀ ਕਰ ਰਿਹਾ ਹੈ, ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਹੌਸਲੇ ਸਦਕਾ ਹੈ।

ਸਮਾਗਮ ਦੀ ਸ਼ੁਰੂਆਤ ਮੌਕੇ ਮਾਰਫੈਡ ਪੰਜਾਬ ਦੇ ਚੇਅਰਮੈਨ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਫਰੀਦਕੋਟ ਵਿਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਮੰਗ ਕੀਤੀ।

ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਜੈਤੋ ਦੇ ਇਕ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਜਿਸ ਨੂੰ ਮੁੱਖ ਮੰਤਰੀ ਨੇ ਢੁੱਕਵੀਂ ਪ੍ਰਵਾਨਗੀ ਦੇ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

Exit mobile version