ਨਵੀਂ ਦਿੱਲੀ : ਇਕ ਅਧਿਐਨ ਦੇ ਅਨੁਸਾਰ, ਸੋਸ਼ਲ ਮੀਡੀਆ ‘ਤੇ ਕੋਵਿਡ -19 ਦੀ ਗਲਤ ਜਾਣਕਾਰੀ ਦਾ ਭਾਰਤ ਪ੍ਰਮੁੱਖ ਸਰੋਤ ਹੈ ਜਿਸ ਪਿੱਛੇ ਦੇਸ਼ ਵਿਚ ਇੰਟਰਨੈਟ ਦੀ ਘੱਟ ਜਾਣਕਾਰੀ,ਅਤੇ ਸੋਸ਼ਲ ਮੀਡੀਆ ਦੀ ਵਰਤੋਂ ਦਾ ਵਧਣਾ ਦੱਸਿਆ ਗਿਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਭਾਰਤ ਨੇ ਕੋਵਿਡ -19 ਬਾਰੇ ਸਭ ਤੋਂ ਵੱਧ ਗਲਤ ਜਾਣਕਾਰੀ ਪੈਦਾ ਕੀਤੀ ਹੈ। ਅਧਿਐਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ (15.94 ਪ੍ਰਤੀਸ਼ਤ), ਅਮਰੀਕਾ (9.74 ਪ੍ਰਤੀਸ਼ਤ), ਬ੍ਰਾਜ਼ੀਲ (8.57 ਪ੍ਰਤੀਸ਼ਤ) ਅਤੇ ਸਪੇਨ (8.03 ਪ੍ਰਤੀਸ਼ਤ) ਚਾਰ ਸਭ ਤੋਂ ਜ਼ਿਆਦਾ ਗਲਤ ਜਾਣਕਾਰੀ ਪ੍ਰਭਾਵਿਤ ਦੇਸ਼ ਹਨ।
ਟੀਵੀ ਪੰਜਾਬ ਬਿਊਰੋ