ਅੱਜ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਤੋਂ ਸੰਨਿਆਸ ਲੈ ਚੁੱਕੇ ਕ੍ਰਿਕਟਰਾਂ ਦੀ ਲੀਗ ਲੀਜੈਂਡਜ਼ ਕ੍ਰਿਕਟ ਲੀਗ (LLC) ਦੇ ਚੈਰਿਟੀ ਮੈਚ ਨਾਲ ਸ਼ੁਰੂ ਹੋ ਰਹੀ ਹੈ। ਇਸ ਮੈਚ ‘ਚ ਇੰਡੀਆ ਮਹਾਰਾਜ ਦੀ ਟੀਮ ਵਿਸ਼ਵ ਦਿੱਗਜਾਂ ਨਾਲ ਭਿੜੇਗੀ, ਜਿਸ ‘ਚ ਭਾਰਤ ਅਤੇ ਦੁਨੀਆ ਦੇ ਮਸ਼ਹੂਰ ਰਿਟਾਇਰਡ ਕ੍ਰਿਕਟਰ ਹਿੱਸਾ ਲੈਣਗੇ। ਇਸ ਮੈਚ ਦਾ ਮਕਸਦ ਦੁਨੀਆ ਦੇ ਮਹਾਨ ਆਲਰਾਊਂਡਰ ਕਪਿਲ ਦੇਵ ਦੀ NGO ਖੁਸ਼ੀ ਫਾਊਂਡੇਸ਼ਨ ਲਈ ਪੈਸਾ ਇਕੱਠਾ ਕਰਨਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਮਹਾਰਾਜ ਦੀ ਕਪਤਾਨੀ ਵਰਿੰਦਰ ਸਹਿਵਾਗ ਕਰਨਗੇ, ਜਦੋਂ ਕਿ ਵਿਸ਼ਵ ਦਿੱਗਜ ਟੀਮ ਦੀ ਕਪਤਾਨੀ ਦੱਖਣੀ ਅਫਰੀਕਾ ਦੇ ਸਾਬਕਾ ਆਲਰਾਊਂਡਰ ਜੈਕ ਕੈਲਿਸ ਕਰਨਗੇ। ਇਹ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਇਸ ਲੀਗ ਦਾ ਦੂਜਾ ਸੀਜ਼ਨ ਹੈ। ਇਸ ਦਾ ਪਹਿਲਾ ਸੀਜ਼ਨ ਇਸ ਸਾਲ ਦੀ ਸ਼ੁਰੂਆਤ ‘ਚ ਹੀ ਮਸਕਟ ‘ਚ ਆਯੋਜਿਤ ਕੀਤਾ ਗਿਆ ਸੀ।
#Legends of @IndMaharajasLLC & @WorldGiantsLLC will play a special T20 match on 16th Sept, 2022 at Eden Gardens, Kolkata to celebrate India@75.
Book your tickets on @bookmyshow – https://t.co/AdbarNv4PF #LLCT20 #BossLogonKaGame #LegendsLeagueCricket #AzadiKaAmritMahotsav pic.twitter.com/DQlotuCiwD— Legends League Cricket (@llct20) September 14, 2022
ਦੂਜੇ ਸੀਜ਼ਨ ਵਿੱਚ ਇੱਥੇ 4 ਟੀਮਾਂ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ ਹੈ। ਸਹਿਵਾਗ, ਕ੍ਰਿਸ ਗੇਲ, ਇਰਫਾਨ ਪਠਾਨ, ਹਰਭਜਨ ਸਿੰਘ, ਜੈਕ ਕੈਲਿਸ ਅਤੇ ਇਓਨ ਮੋਰਗਨ ਸਮੇਤ ਵਿਸ਼ਵ ਕ੍ਰਿਕਟ ਦੇ 90 ਖਿਡਾਰੀ ਇਸ ਲੀਗ ਵਿੱਚ ਹਿੱਸਾ ਲੈ ਰਹੇ ਹਨ।
ਇਸ ਲੀਗ ਵਿੱਚ ਚਾਰ ਟੀਮਾਂ ਇੰਡੀਆ ਕੈਪੀਟਲਸ, ਗੁਜਰਾਤ ਜਾਇੰਟਸ, ਮਨੀਪਾਲ ਟਾਈਗਰਜ਼ ਅਤੇ ਭੀਲਵਾੜਾ ਕਿੰਗਜ਼ ਮੈਦਾਨ ਵਿੱਚ ਉਤਰਨਗੀਆਂ। ਲੀਗ ਸ਼ਨੀਵਾਰ ਤੋਂ ਰਸਮੀ ਤੌਰ ‘ਤੇ ਸ਼ੁਰੂ ਹੋਵੇਗੀ, ਜਿਸ ‘ਚ ਵੀਰੇਂਦਰ ਸਹਿਵਾਗ ਦੀ ਕਪਤਾਨੀ ਵਾਲੀ ਗੁਜਰਾਤ ਜਾਇੰਟਸ ਦੀ ਟੀਮ ਗੌਤਮ ਗੰਭੀਰ ਦੀ ਇੰਡੀਆ ਕੈਪੀਟਲਸ ਨਾਲ ਭਿੜੇਗੀ। ਇਸ ਤੋਂ ਪਹਿਲਾਂ ਇਸ ਲੀਗ ‘ਚ ਹਿੱਸਾ ਲੈਣ ਵਾਲੇ ਕੁਝ ਖਿਡਾਰੀ ਚੈਰਿਟੀ ਮੈਚ ‘ਚ ਆਪਣੀ ਪ੍ਰਤਿਭਾ ਦਿਖਾਉਂਦੇ ਨਜ਼ਰ ਆਉਣਗੇ।
ਜੇਕਰ ਅਸੀਂ ਕਪਿਲ ਦੇਵ ਦੀ ਖੁਸ਼ੀ ਫਾਊਂਡੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਫਾਊਂਡੇਸ਼ਨ ਲੜਕੀਆਂ ਦੀ ਸਿੱਖਿਆ ਲਈ ਕੰਮ ਕਰਦੀ ਹੈ। ਇਸ ਮੈਚ ਤੋਂ ਹੋਣ ਵਾਲੀ ਕਮਾਈ ਇਸ ਫਾਊਂਡੇਸ਼ਨ ਨੂੰ ਦਾਨ ਕੀਤੀ ਜਾਵੇਗੀ।