Site icon TV Punjab | Punjabi News Channel

India vs SL : ਡਕਵਰਥ ਲੂਈਸ ਦੇ ਨਿਯਮਾਂ ਤਹਿਤ ਸ੍ਰੀਲੰਕਾ ਨੂੰ ਮਿਲਿਆ 227 ਦੌਡ਼ਾਂ ਦਾ ਟੀਚਾ

ਕੋਲੰਬੋ- ਸ਼੍ਰੀਲੰਕਾ ਅਤੇ ਭਾਰਤ ਵਿਚਾਲੇ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ’ਚ ਵਨ ਡੇ ਸੀਰੀਜ਼ ਦਾ ਆਖਰੀ ਮੈਚ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਬਾਅਦ ਵਿਚ ਇਹ ਮੈਚ 47-47 ਓਵਰਾਂ ਦਾ ਕਰ ਦਿੱਤਾ ਗਿਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 43.1 ਵਿਚ 225 ਦੌੜਾਂ ਬਣਾਈਆਂ। ਅਤੇ ਡਕਵਰਥ ਲੁਈਸ ਨਿਯਮ ਕਾਰਨ ਭਾਰਤ ਨੇ ਸ਼੍ਰੀਲੰਕਾ ਨੂੰ 227 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸ਼ਿਖਰ ਧਵਨ 13 ਦੌੜਾਂ ਦੇ ਨਿੱਜੀ ਸਕੋਰ ’ਤੇ ਚਮੀਰਾ ਦੀ ਗੇਂਦ ’ਤੇ ਭਾਨੁਕਾ ਨੂੰ ਕੈਚ ਦੇ ਬੈੈਠੇ । ਭਾਰਤ ਦਾ ਦੂਜਾ ਵਿਕਟ ਪਿ੍ਰਥਵੀ ਸ਼ਾਹ ਦਾ ਡਿੱਗਿਆ। ਪਿ੍ਰਥਵੀ 49 ਦੌੜਾਂ ਦੇ ਨਿੱਜੀ ਸਕੋਰ ’ਤੇ ਸ਼ਨਾਕਾ ਵੱਲੋਂ ਐੱਲ. ਬੀ. ਡਬਲਯੂ. ਆਊਟ ਹੋ ਗਏ। ਪਿ੍ਰਥਵੀ ਨੇ ਆਪਣੀ ਪਾਰੀ ਦੇ ਦੌਰਾਨ ਸ਼ਾਨਦਾਰ 8 ਚੌਕੇ ਲਗਾਏ । ਇਸ ਤੋਂ ਬਾਅਦ ਸੰਜੂ ਸੈਮਸਨ 46 ਦੌੜਾਂ ਦੇ ਨਿੱਜੀ ਸਕੋਰ ’ਤੇ ਜੈਵਿਕਰਮਾ ਦੀ ਗੇਂਦ ’ਤੇ ਅਵਿਸ਼ਕਾ ਦਾ ਸ਼ਿਕਾਰ ਬਣ ਗਏ । ਉਨ੍ਹਾਂ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 1 ਛੱਕਾ ਲਗਾਇਆ। ਇਸ ਤੋਂ ਬਾਅਦ   ਹਾਰਦਿਕ ਪੰਡਯਾ ਨੇ 19, ਸੁਰਯਕੁਮਾਰ ਯਾਦਵ ਨੇ 40, ਕ੍ਰਿਸ਼ਣੱਪਾ ਗੌਤਮ ਨੇ 2, ਨਿਤੀਸ਼ ਰਾਣਾ ਨੇ 7 ਦੌੜਾਂ ਬਣਾਈਆਂ। ਭਾਰਤੀ ਟੀਮ ਜਿੱਥੇ ਮੇਜ਼ਬਾਨ ਟੀਮ ਨੂੰ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗੀ ਉੱਥੇ ਹੀ ਸ਼੍ਰੀਲੰਕਾ ਟੀਮ ਜਿੱਤ ਦਰਜ ਕਰਕੇ ਲਗਾਤਾਰ ਹਾਰ ਦੇ ਚਲ ਰਹੇ ਸਿਲਸਿਲੇ ਨੂੰ ਤੋੜਨਾ ਚਾਹੇਗੀ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲਾ ਮੈਚ 7 ਵਿਕਟਾਂ ਅਤੇ ਦੂਜਾ ਮੈਚ 3 ਵਿਕਟਾਂ ਨਾਲ ਜਿੱਤਿਆ ਸੀ। 

Exit mobile version