ਅਮਰੀਕਾ ਚੋਣਾਂ ਵਿੱਚ ਜਿੱਤ ਸਕਦੇ ਨੇ ਇਕ ਦਰਜਨ ਭਾਰਤੀ

ਅਮਰੀਕਾ ਚੋਣਾਂ ਵਿੱਚ ਜਿੱਤ ਸਕਦੇ ਨੇ ਇਕ ਦਰਜਨ ਭਾਰਤੀ

SHARE

Washington, D.C : ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਸਿਆਸਤਦਾਨ ਤੇਜ਼ੀ ਨਾਲ ਉੱਭਰਦੇ ਦਿਖਾਈ ਦੇ ਰਹੇ ਹਨ। ਬੇਸ਼ੱਕ ਇਸ ਵੇਲੇ ਅਮਰੀਕਾ ਵਿਚ ਇਸ ਸਮੇਂ ਪਰਵਾਸੀਆਂ ਦੇ ਵਿਰੋਧੀ ਭਾਵਨਾਵਾਂ ਖੂਬ ਭੜਕਾਈਆਂ ਜਾ ਰਹੀਆਂ ਹਨ ਪਰ 6 ਨਵੰਬਰ ਨੂੰ  ਹੋਣ ਵਾਲੀਆਂ ਜ਼ਿਮਨੀ ਸੰਸਦੀ ਚੋਣਾਂ ਵਿਚ ਦਰਜਨ ਦੇ ਕਰੀਬ ਭਾਰਤੀ-ਅਮਰੀਕੀ ਉਮੀਦਵਾਰ ਮਜ਼ਬੂਤ ਸਥਿਤੀ ਵਿਚ ਦੱਸੇ ਜਾ ਰਹੇ ਹਨ।

32.57 ਕਰੋੜ ਦੇ ਮੁਲਕ ਅਮਰੀਕਾ ਵਿਚ ਵੱਡੀ ਤਦਾਦ ਵਿਚ ਨੌਜਵਾਨ ਭਾਰਤੀ-ਅਮਰੀਕੀ ਉਭਰੇ ਹਨ ਤੇ ਇਹ ਭਾਈਚਾਰਾ ਮਹਿਜ਼ ਇਕ ਫ਼ੀਸਦ ਬਣਦਾ ਹੈ। ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਦੱਸਿਆ ‘‘ ਅਮਰੀਕੀ ਸਿਆਸਤ ਵਿਚ ਭਾਰਤੀ-ਅਮਰੀਕੀਆਂ ਦਾ ਉਭਾਰ ਸ਼ਾਨਦਾਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਇਹ ਚੋਣ ਅਹਿਮ ਸਾਬਿਤ ਹੋ ਸਕਦੀ ਹੈ ਜਿਸ ਵਿਚ ਪ੍ਰਤੀਨਿਧ ਸਦਨ ਅਤੇ ਸੂਬਾਈ ਵਿਧਾਨ ਸਭਾਵਾਂ ਵਿਚ ਸਭ ਤੋਂ ਵੱਧ ਨਵੇਂ ਮੈਂਬਰਾਂ ਨੂੰ ਦਾਖ਼ਲਾ ਮਿਲ ਸਕਦਾ ਹੈ। ਸ੍ਰੀ ਵਰਮਾ ਕਈ ਭਾਰਤੀ-ਅਮਰੀਕੀ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਹਨ। ਮੌਜੂਦਾ ਪ੍ਰਤੀਨਿਧ ਸਦਨ ਵਿਚ ਚਾਰੋਂ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਦੇ ਜ਼ਿਮਨੀ ਚੋਣਾਂ ਵਿਚ ਜਿੱਤਣ ਦੇ ਆਸਾਰ ਨਜ਼ਰ ਆ ਰਹੇ ਹਨ।
ਇਨ੍ਹਾਂ ਵਿਚ ਐਮੀ ਵੇਰਾ ਕੈਲੀਫੋਰਨੀਆ ਤੋਂ ਤਿੰਨ ਵਾਰ ਮੈਂਬਰ ਬਣ ਚੁੱਕੇ ਹਨ ਤੇ ਹੁਣ ਫਿਰ ਜ਼ੋਰ ਅਜ਼ਮਾਈ ਕਰ ਰਹੇ ਹਨ, ਰੋ ਖੰਨਾ ਕੈਲੀਫੋਰਨੀਆ ਦੇ 17ਵੀਂ ਕਾਂਗਰਸ ਸੀਟ ਤੋਂ ਅਤੇ ਰਾਜਾ ਕ੍ਰਿਸ਼ਨਾਮੂਰਤੀ ਕਾਂਗਰਸ ਦੀ ਅੱਠਵੀਂ ਸੀਟ ਇਲੀਨੌਏ ਤੋਂ ਅਤੇ ਪ੍ਰਮਿਲਾ ਜਯਾਪਾਲ ਵਾਸ਼ਿੰਗਟਨ ਸਟੇਟ ਤੋਂ ਉਮੀਦਵਾਰ ਹਨ। ਸੈਨੇਟ ਲਈ ਇਕ ਮਾਤਰ ਭਾਰਤੀ-ਅਮਰੀਕੀ ਉਮੀਦਵਾਰ ਸ਼ਿਵ ਆਯਾਦੁਰਾਈ ਹਨ ਜੋ ਮੈਸਾਚੂਸੈਟਸ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੁਣੌਤੀ ਦੇ ਰਹੇ ਹਨ।
Short URL:tvp http://bit.ly/2OstIuW

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab