ਡੈਸਕ- ਅਮਰੀਕਾ ਤੋਂ ਇਕ ਮੰਦਭਾਗੀ ਖਬਰ ਆਈ ਹੈ । ਅਮਰੀਕਾ ਵਿੱਚ ਇੱਕ ਫਿਊਲ ਸਟੇਸ਼ਨ ‘ਤੇ ਹੋਈ ਗੋ.ਲੀਬਾਰੀ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ 24 ਸਾਲਾ ਨੌਜਵਾਨ ਦੀ ਮੌ.ਤ ਹੋ ਗਈ, ਜੋ ਕਿ ਉੱਥੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਇੱਕ ਫਿਊਲ ਸਟੇਸ਼ਨ ਪਾਰਟ-ਟਾਈਮ ਨੌਕਰੀ ਕਰਦਾ ਸੀ । ਅਮਰੀਕਾ ਦੇ ਓਹਾਯੋ ਸੂਬੇ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ । ਅਮਰੀਕੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਏਸ਼ ਵੀਰਾ ਵਜੋਂ ਹੋਈ ਹੈ ਅਤੇ ਇਹ ਘਟਨਾ ਵੀਰਵਾਰ ਨੂੰ ਸੂਬੇ ਦੇ ਕੋਲੰਬਸ ਮੰਡਲ ਵਿੱਚ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਵੀਰਾ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ।
ਇਸ ਸਬੰਧੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ 20 ਅਪ੍ਰੈਲ, 2023 ਨੂੰ ਦੇਰ ਰਾਤ 12:50 ਵਜੇ ‘ਤੇ ਕੋਲੰਬਸ ਪੁਲਿਸ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਡਬਲਯੂ. ਬ੍ਰਾਡ ਸਟੇਸ਼ਨ ਨੂੰ ਭੇਜਿਆ ਗਿਆ । ਉੱਥੇ ਪਹੁੰਚ ਕੇ ਅਧਿਕਾਰੀਆਂ ਨੇ ਸਾਏਸ਼ ਨੂੰ ਜ਼ਖ਼ਮੀ ਹਾਲਤ ਵਿੱਚ ਪਾਇਆ ਗਿਆ, ਉਸ ਨੂੰ ਗੋ.ਲੀ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਵੀਰਾ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉਸਦੀ ਮੌ.ਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਵੀਰਾ ਇੱਥੇ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਅਤੇ ਉਸ ਨੂੰ H1B ਵੀਜ਼ਾ ਮਿਲ ਗਿਆ ਸੀ । ਉਹ ਕੁਝ ਹੀ ਹਫ਼ਤਿਆਂ ਵਿੱਚ ਫਿਊਲ ਸਟੇਸ਼ਨ ‘ਤੇ ਆਪਣੀ ਨੌਕਰੀ ਛੱਡਣ ਵਾਲਾ ਸੀ।