ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਜੂਨ ‘ਚ ਓਵਲ ‘ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਵਿਕਟਕੀਪਰ ਬੱਲੇਬਾਜ਼ ਦੇ ਰੂਪ ‘ਚ ਕੇ.ਐੱਲ.ਰਾਹੁਲ ਦੀ ਜਗ੍ਹਾ ਪੱਕੀ ਕਰਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸ ਦੀ ਮੌਜੂਦਗੀ ਨਾਲ ਟੀਮ ਦੀ ਬੱਲੇਬਾਜ਼ੀ ਲਾਈਨਅੱਪ ‘ਚ ਸੁਧਾਰ ਹੋਵੇਗਾ।
ਰਾਹੁਲ ਦਾ ਇੰਗਲੈਂਡ ‘ਚ ਚੰਗਾ ਰਿਕਾਰਡ ਹੈ ਪਰ ਖਰਾਬ ਫਾਰਮ ਦੇ ਕਾਰਨ ਉਸ ਨੂੰ ਆਸਟਰੇਲੀਆ ਖਿਲਾਫ ਘਰੇਲੂ ਮੈਦਾਨ ‘ਤੇ ਪਹਿਲੇ ਦੋ ਟੈਸਟ ਮੈਚਾਂ ਤੋਂ ਬਾਅਦ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਕਰਨਾਟਕ ਦੇ 30 ਸਾਲਾ ਖਿਡਾਰੀ ਨੇ ਹਾਲਾਂਕਿ ਸ਼ੁੱਕਰਵਾਰ ਰਾਤ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਮੈਚ ‘ਚ ਨਾਬਾਦ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡ ਕੇ ਸ਼ਾਨਦਾਰ ਵਾਪਸੀ ਕੀਤੀ।
ਸ਼ਾਸਤਰੀ ਦਾ ਮੰਨਣਾ ਹੈ ਕਿ ਰਾਹੁਲ ਡਬਲਯੂਟੀਸੀ ਫਾਈਨਲ ਵਿੱਚ ਵਿਕਟਕੀਪਰ ਬੱਲੇਬਾਜ਼ ਵਜੋਂ ਖੇਡ ਸਕਦਾ ਹੈ ਕਿਉਂਕਿ ਕੇਐਸ ਭਰਤ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।
ਸ਼ਾਸਤਰੀ ਨੇ ‘ਸਟਾਰ ਸਪੋਰਟਸ’ ਨੂੰ ਦੱਸਿਆ, “ਉਸ (ਕੇ. ਐੱਲ.) ਨੇ ਅਸਲ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਡਬਲਯੂ.ਟੀ.ਸੀ. ਫਾਈਨਲ ਤੋਂ ਪਹਿਲਾਂ ਚੋਣਕਾਰਾਂ ਦੀ ਉਸ ‘ਚ ਦਿਲਚਸਪੀ ਬਣੀ ਰਹੇਗੀ।” ਦੋ ਗੱਲਾਂ ਹਨ। ਪਹਿਲੀ ਵਨਡੇ ਸੀਰੀਜ਼ ਲਈ ਜਦੋਂ ਰੋਹਿਤ ਸ਼ਰਮਾ ਦੀ ਵਾਪਸੀ ਹੁੰਦੀ ਹੈ ਅਤੇ ਦੂਜੀ ਡਬਲਯੂਟੀਸੀ ਫਾਈਨਲ ਲਈ, ਜਿਸ ਵਿਚ ਰਾਹੁਲ ਵਿਕਟਕੀਪਰ ਕਰਦਾ ਹੈ ਤਾਂ ਉਸ ਦੀ ਬੱਲੇਬਾਜ਼ੀ ਮਜ਼ਬੂਤ ਹੋਵੇਗੀ।
ਸ਼ਾਸਤਰੀ ਨੇ ਕਿਹਾ, “ਰਾਹੁਲ ਮੱਧਕ੍ਰਮ (ਨੰਬਰ ਪੰਜ ਅਤੇ ਛੇ) ਵਿੱਚ ਬੱਲੇਬਾਜ਼ੀ ਕਰ ਸਕਦਾ ਹੈ। ਇੰਗਲੈਂਡ ਵਿੱਚ, ਤੁਹਾਨੂੰ ਆਮ ਤੌਰ ‘ਤੇ ਥੋੜ੍ਹੇ ਪਿੱਛੇ ਤੋਂ ਵਿਕਟਕੀਪਿੰਗ ਕਰਨੀ ਪੈਂਦੀ ਹੈ। ਤੁਹਾਨੂੰ ਜ਼ਿਆਦਾ ਸਪਿਨਰ ਲਗਾਉਣ ਦੀ ਲੋੜ ਨਹੀਂ ਹੈ। ਉਸ (ਕੇ.ਐੱਲ.) ਕੋਲ ਆਈਪੀਐੱਲ ਤੋਂ ਪਹਿਲਾਂ ਦੋ ਹੋਰ ਵਨਡੇ ਹਨ। ਇਨ੍ਹਾਂ ‘ਚ ਚੰਗੇ ਪ੍ਰਦਰਸ਼ਨ ਨਾਲ ਉਹ ਭਾਰਤੀ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰ ਸਕਦਾ ਹੈ।
ਭਾਰਤ ਨੇ ਜੂਨ ਵਿੱਚ ਹੋਣ ਵਾਲੇ ਡਬਲਯੂਟੀਸੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ਜਿਸ ਵਿੱਚ ਟੀਮ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ। ਇਹ ਭਾਰਤ ਦਾ ਦੂਜਾ WTC ਫਾਈਨਲ ਹੋਵੇਗਾ। ਭਾਰਤ ਨੂੰ 2021 ਦੇ ਫਾਈਨਲ ਵਿੱਚ ਨਿਊਜ਼ੀਲੈਂਡ ਨੇ ਹਰਾਇਆ ਸੀ।