ਸ਼ਾਂਤੀ ਦੇਵੀ ਬਣੀ ਭਾਰਤ ਦੀ ਸਭ ਤੋਂ ਵੱਡੀ ਉਮਰ ਦੀ ਸਰਕਾਰੀ ਮੁਲਾਜ਼ਮ

ਸ਼ਾਂਤੀ ਦੇਵੀ ਬਣੀ ਭਾਰਤ ਦੀ ਸਭ ਤੋਂ ਵੱਡੀ ਉਮਰ ਦੀ ਸਰਕਾਰੀ ਮੁਲਾਜ਼ਮ

SHARE

ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੀ ਸ਼ਾਂਤੀ ਦੇਵੀ ਭਾਰਤ ਦੀ ਸਭ ਤੋਂ ਵੱਡੀ ਉਮਰ ਦੀ ਸਰਕਾਰੀ ਕਰਮਚਾਰੀ ਬਣ ਗਈ ਹੈ। ਹਾਲਾਂਕਿ ਸ਼ਾਂਤੀ ਦੇਵੀ ਸੇਵਾ ਮੁਕਤੀ ਦੀ ਉਮਰ ਕਾਫ਼ੀ ਪਹਿਲਾਂ ਲੰਘ ਚੁੱਕੀ ਹੈ ਪਰ ਸ਼ਾਂਤੀ ਦੇਵੀ ਨੂੰ ਇਹ ਹੱਕ ਵੀ ਅਦਾਲਤੀ ਲੜਾਈ ਜਿੱਤਣ ਤੋਂ ਬਾਅਦ ਮਿਲਿਆ ਹੈ। ਸ਼ਾਂਤੀ ਦੇਵੀ  ਸੰਗਰੂਰ ਦੇ ਇੱਕ ਸਕੂਲ ਵਿੱਚ ਚਾਲੀ ਸਾਲ ਤੋਂ ਵੱਧ ਸਮੇਂ ਤੋਂ ਪਾਰਟਟਾਈਮ ਵਰਕਰ ਵਜੋਂ ਕੰਮ ਕਰਦੀ ਸੀ ਤੇ ਹੁਣ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੱਕੇ ਕਰਨ ਦੇ ਹੁਕਮ ਦਿੱਤੇ ਹਨ।

ਸ਼ਾਂਤੀ ਦੇਵੀ ਇਸ ਸਮੇਂ 84 ਸਾਲ ਦੀ ਹੈ। ਇਸ ਦੇ ਨਾਲ ਹੀ ਉਹ ਸਭ ਤੋਂ ਵੱਡੀ ਉਮਰ ਦੀ ਸਰਕਾਰੀ ਮੁਲਾਜ਼ਮ ਵੀ ਬਣ ਗਈ ਹੈ। ਸ਼ਾਂਤੀ ਦੇਵੀ ਅੱਸੀ ਸਾਲ ਦੀ ਉਮਰ ਵਿਚ ਹਾਈ ਕੋਰਟ ’ਚ ਆਈ, ਜਦੋਂ ਵਿਭਾਗ ਨੇ ਨਾਲ ਦੇ ਇੱਕ ਜੂਨੀਅਰ  ਵਰਕਰ ਨੂੰ ਪੱਕਾ ਕਰ ਦਿੱਤਾ।  ਇਸ ਤੋਂ ਬਾਅਦ ਸ਼ਾਂਤੀ ਦੇਵੀ ਨੇ ਦੋ ਹੋਰ ਮੁਲਾਜ਼ਮਾਂ ਨਾਲ ਹਾਈ ਕੋਰਟ ਪਟੀਸ਼ਨ ਦਾਇਰ ਕਰ ਦਿੱਤੀ। ਆਧਾਰ ਕਾਰਡ ਅਨੁਸਾਰ ਸ਼ਾਂਤੀ ਦੇਵੀ ਦੀ ਜਨਮ ਤਰੀਕ 1 ਜਨਵਰੀ 1934 ਹੈ। ਇਹ ਫੈਸਲਾ ਹਾਈ ਕੋਰਟ ਦੇ ਜਸਟਿਸ ਜਤਿੰਦਰ ਚੌਹਾਨ ਨੇ ਸੁਣਾਇਆ ਹੈ। ਉਸ ਦੇ ਵਕੀਲ ਸੀ ਐੱਸ ਬਾਗੜੀ ਅਨੁਸਾਰ ਸ਼ਾਂਤੀ ਦੇਵੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਕਲਾਂ (ਸੰਗਰੂਰ) ਵਿਚ 1 ਅਕਤੂਬਰ 1977 ਨੂੰ ਪਾਣੀ ਪਿਲਾਉਣ ਲਈ ਪਾਰਟ ਟਾਈਮ ਵਰਕਰ ਵਜੋਂ ਰੱਖਿਆ ਸੀ। ਮਾਮਲੇ ਦੀ ਸੁਣਵਾਈ ਬਾਅਦ ਅਦਾਲਤ ਨੇ ਸਿੱਖਿਆ ਵਿਭਾਗ ਦੀਆਂ ਦਲੀਲਾਂ ਨੂੰ ਦਰ ਕਿਨਾਰ ਕਰਦਿਆਂ ਸ਼ਾਂਤੀ ਦੇਵੀ ਨੂੰ ਪੱਕਾ ਕਰਨ ਦੇ ਹੁਕਮ ਦਿੱਤੇ ਹਨ।
Short URL:tvp http://bit.ly/2J6cdiT

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab