ਕੈਨੇਡਾ ‘ਚ ਪੱਕੇ ਹੋਣ ਦੀ ਇੱਛਾ ਰੱਖਣ ਵਾਲ਼ਿਆਂ ਲਈ ਸੂਚਨਾ

ਕੈਨੇਡਾ ‘ਚ ਪੱਕੇ ਹੋਣ ਦੀ ਇੱਛਾ ਰੱਖਣ ਵਾਲ਼ਿਆਂ ਲਈ ਸੂਚਨਾ

SHARE

Ottawa: ਪੱਕੇ ਹੋਣ ਲਈ ਲਗਾਈ ਜਾਂਦੀ ਫ਼ਾਈਲ ਦੀ ਪ੍ਰਕਿਰਿਆ ਦਾ ਸਮਾਂ ਪਤਾ ਨਾ ਹੋਣ ‘ਤੇ ਲੋਕਾਂ ‘ਚ ਚਿੰਤਾ ਰਹਿੰਦੀ ਸੀ। ਇਸ ਚਿੰਤਾ ਨੂੰ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਖ਼ਤਮ ਕਰ ਦਿੱਤਾ ਹੈ।
ਹੁਣ ਫ਼ਾਈਲ ਲਗਾਉਣ ਵਾਲਿਆਂ ਨੂੰ ਪ੍ਰਕਿਰਿਆ ਦਾ ਸਮਾਂ ਵੀ ਦੱਸਿਆ ਜਾਵੇਗਾ।
31 ਜੁਲਾਈ 2018, ਨੂੰ ਆਈ.ਆਰ.ਸੀ.ਸੀ. ਨੇ ਨਵਾਂ ਤਰੀਕਾ ਅਪਣਾਉਣਾ ਸ਼ੁਰੂ ਕੀਤਾ ਹੈ। ਜਿਸ ਤਹਿਤ ਪੱਕੇ ਹੋਣ ਲਈ ਆਉਣ ਵਾਲੀਆਂ ਅਰਜ਼ੀਆਂ ਦਾ ਪ੍ਰਕਿਰਿਆ ਸਮਾਂ ਸੀਮਤ ਕੀਤਾ ਜਾਵੇਗਾ। ਸਮਾਂ ਸੀਮਤ ਕਰਨ ਦੇ ਨਾਲ ਹੀ ਅਰਜ਼ੀਆਂ ਪਾਉਣ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ ਕਿ ਜੇਕਰ ਅੱਜ ਫਾਈਲ ਜਮ੍ਹਾਂ ਕਰਵਾਈ ਗਈ ਹੈ ਤਾਂ ਇਸਦੀ ਪ੍ਰਕਿਰਿਆ ਲਈ ਕਿੰਨਾ ਸਮਾਂ ਲੱਗੇਗਾ।
ਅਜਿਹਾ ਹੋਣ ਨਾਲ ਵਿਭਾਗ ਨੂੰ ਅਰਜ਼ੀਆਂ ਬਾਰੇ ਜਾਣਕਾਰੀ ਇਕੱਠੀ ਕਰਨ ‘ਚ ਵੀ ਮਦਦ ਮਿਲੇਗੀ।
ਪਿਛਲੇ ਕੁਝ ਸਾਲਾਂ ਤੋਂ ਆਈ.ਆਰ.ਸੀ.ਸੀ. ਨੇ ਪ੍ਰਕਿਰਿਆ ਨੂੰ ਤੇਜ਼ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਮੀਗਰੇਸ਼ਨ ‘ਚ ਇਸ ਤਰੀਕੇ ਦੀ ਸਫ਼ਲਤਾ ਨੂੰ ਪਾਉਣ ਲਈ ਵਿਭਾਗ ਲੰਮੇ ਚਿਰ ਤੋਂ ਕੰਮ ਕਰ ਰਿਹਾ ਹੈ।
ਇਮੀਗਰੇਸ਼ਨ ਵਿਭਾਗ ਇੱਕਸਾਰਤਾ ਤੇ ਆਧੁਨਿਕ ਵਾਤਾਵਰਨ ‘ਚ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਟੈਕਸ ਭਰਨ ਵਾਲ਼ਿਆਂ ਦੀ ਪੂਰੀ ਕੀਮਤ ਪਾਈ ਜਾ ਰਹੀ ਹੈ, ਵਿਭਾਗ ਤੋਂ ਸੇਵਾ ਲੈਣ ਵਾਲੇ ਨਾਗਰਿਕਾਂ ਨੂੰ ਵਧੀਆ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਵਿਭਾਗ ਦਾ ਕਹਿਣਾ ਹੈ ਕਿ ਉਹ ਫਾਈਲ ਦੇ ਪ੍ਰਕਿਰਿਆ ਸਮੇਂ ‘ਤੇ ਖਾਸ ਨਿਗਰਾਨੀ ਰੱਖ ਰਹੇ ਹਨ, ਜੇਕਰ ਲੋੜ ਪਈ ਤਾਂ ਭਵਿੱਖ ‘ਚ ਹੋਰ ਬਦਲਾਅ ਕੀਤੇ ਜਾਣਗੇ।
ਇਸ ਬਾਰੇ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਸੇਵਾਵਾਂ ਨੂੰ ਵਧੀਆ ਤਰੀਕੇ ਨਾਲ ਦੇਣ ‘ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਪ੍ਰਕਿਰਿਆ ਸਮੇਂ ਬਾਰੇ ਕੀਤਾ ਗਿਆ ਨਵਾਂ ਬਦਲਾਅ ਲੋਕਾਂ ਦੀ ਨਿਰਧਾਰਤ ਸਮੇਂ ਦਰਮਿਆਨ ਪ੍ਰਕਿਰਿਆ ਪੂਰੀ ਹੋਣ ‘ਚ ਮਦਦ ਕਰੇਗਾ।

Short URL:tvp http://bit.ly/2vAxlYS

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab