Site icon TV Punjab | Punjabi News Channel

ਅੰਮ੍ਰਿਤਪਾਲ ਦੇ ਸੰਭਾਵਤ ਟਿਕਾਣਿਆਂ ਨੂੰ ਛੱਡ ਅੱਜ ਚੱਲੇਗਾ ਇੰਟਰਨੈੱਟ

ਡੈਸਕ- ਕਰੀਬ ਚਾਰ ਦਿਨਾਂ ਤੋਂ ਇੰਟਰਨੈੱਟ ਦੇ ਬਗੈਰ ਰਹਿ ਰਹੇ ਪੰਜਾਬ ਵਾਸੀਆਂ ਲਈ ਖੂਸ਼ਖਬਰੀ ਹੈ । ਮੰਗਲਵਾਰ ਤੋਂ ਪੰਜਾਬ ਦੇ ਵਿੱਚ ਇੰਟਰਨੈੱਟ ਸੇਵਾ ਮੂੜ ਤੋਂ ਬਹਾਲ ਹੋ ਜਾਵੇਗੀ । ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਖਿਲਾਫ ਕੀਤੀ ਜਾ ਰਹੀ ਕਾਰਵਾਈ ਕਾਰਨ ਪੰਜਾਬ ਵਿੱਚ ਕਈ ਥਾਵਾਂ ‘ਤੇ ਇੰਟਰਨੈੱਟ ਸੇਵਾ ਠੱਪ ਕਰ ਦਿੱਤੀ ਗਈ ਹੈ। ਪੰਜਾਬ ਦੇ ਗ੍ਰਹਿ ਵਿਭਾਗ ਨੇ ਅੱਜ ਯਾਨੀ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਪੰਜਾਬ ਵਿੱਚ ਇੰਟਰਨੈੱਟ ਸੇਵਾ ਬਹਾਲ ਕਰਨ ਦੇ ਹੁਕਮ ਦਿੱਤੇ ਹਨ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਸਬ-ਡਵੀਜ਼ਨ ਅਜਨਾਲਾ, ਵਾਈ.ਪੀ.ਐੱਸ. ਚੌਕ, ਮੋਹਾਲੀ ਏਅਰਪੋਰਟ ਰੋਡ ‘ਤੇ ਇੰਟਰਨੈੱਟ ਸੇਵਾਵਾਂ 23 ਮਾਰਚ ਤੱਕ ਬੰਦ ਰਹਿਣਗੀਆਂ। ਦੱਸ ਦੇਈਏ ਕਿ ਇੰਟਰਨੈੱਟ ਬੰਦ ਹੋਣ ਖਿਲਾਫ ਹਾਈਕੋਰਟ ਵਿਚ ਪਟੀਸ਼ਨ ਵੀ ਦਾਖਲ ਕੀਤੀ ਗਈ ਸੀ। ਮੋਬਾਈਲ ਇੰਟਰਨੈੱਟ ਤੋਂ ਇਲਾਵਾ ਡੌਂਗਲ ਤੇ ਐੱਸਐੱਮਐੱਸ ਸਰਵਿਸ ਵੀ ਪਿਛਲੇ 3 ਦਿਨਾਂ ਤੋਂ ਬੰਦ ਸਨ। ਬਸ ਵਾਈਫਾਈ ਕਨੈਕਸ਼ਨ ਚੱਲ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣੇ ਕਰਨਾ ਪੈਂਦਾ ਹੈ।

ਹਾਲਾਂਕਿ ਇਸ ਪਟੀਸ਼ਨ ‘ਤੇ ਅਜੇ ਸੁਣਵਾਈ ਹੋਣੀ ਬਾਕੀ ਸੀ ਪਰ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਇੰਟਰਨੈੱਟ ਸੇਵਾ ਬਹਾਲ ਕਰਨ ਦੇ ਹੁਕਮ ਦੇ ਦਿੱਤੇ। ਇੰਡੀਅਨ ਟੈਲੀਗ੍ਰਾਫ ਐਕਟ ਦੀ ਧਾਰਾ 5 ਅਤੇ ਟੈਂਪਰੇਰੀ ਸਸਪੈਂਸ਼ਨ ਆਫ ਟੈਲੀਕਾਮ ਸਰਵਿਸਿਜ਼ ਰੂਲਸ 2017 ਤਹਿਤ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹਨ। ਪੰਜਾਬ ਵਿਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਨਾਲ ਲੋਕਾਂ ਦੇ ਵਪਾਰ, ਬਿੱਲ ਪੇਮੈਂਟ ਸਣੇ ਟੈਕਸੀ ਪੇਮੈਂਟ ਆਦਿ ਕਈ ਤਰ੍ਹਾਂ ਦੀਆਂ ਆਨਲਾਈਨ ਸੇਵਾਵਾਂ ਬੰਦ ਹਨ। ਜਿਸ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪਟੀਸ਼ਨ ਵਿਚ ਇੰਟਰਨੈੱਟ ਸੇਵਾਵਾਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ।

Exit mobile version