ਆਈਪੀਐਲ 2023 ਵਿੱਚ, ਰਿੰਕੂ ਸਿੰਘ ਇੱਕ ਵਾਰ ਫਿਰ ਕੇਕੇਆਰ ਲਈ ਸਭ ਤੋਂ ਵੱਡੇ ਮੈਚ ਵਿਨਰ ਵਜੋਂ ਉਭਰਿਆ ਹੈ। ਰਿੰਕੂ ਨੇ ਸੋਮਵਾਰ ਨੂੰ ਪੰਜਾਬ ਖਿਲਾਫ ਮੈਚ ‘ਚ ਵੀ ਇਹ ਸਾਬਤ ਕਰ ਦਿੱਤਾ।
ਪੰਜਾਬ ਕਿੰਗਜ਼ ਦੇ ਖਿਲਾਫ ਰਿੰਕੂ ਸਿੰਘ ਨੇ ਆਖਰੀ ਗੇਂਦ ‘ਤੇ ਆਪਣੀ ਟੀਮ ਨੂੰ ਜਿੱਤ ਦਿਵਾਈ। ਇਸ ਮੈਚ ‘ਚ ਕੇਕੇਆਰ ਨੂੰ ਆਖਰੀ ਗੇਂਦ ‘ਤੇ ਜਿੱਤ ਲਈ 2 ਦੌੜਾਂ ਬਣਾਉਣੀਆਂ ਸਨ ਪਰ ਰਿੰਕੂ ਨੇ ਆਖਰੀ ਗੇਂਦ ‘ਤੇ ਆਪਣੇ ਅੰਦਾਜ਼ ‘ਚ ਛੱਕਾ ਮਾਰ ਕੇ ਕੇਕੇਆਰ ਨੂੰ ਯਾਦਗਾਰ ਜਿੱਤ ਦਿਵਾਈ।
ਪੰਜਾਬ ਦੇ ਖਿਲਾਫ ਵੀ ਰਿੰਕੂ ਸਿੰਘ ਨੇ ਆਂਦਰੇ ਰਸਲ ਨਾਲ 53 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਦੀ ਇਸ ਸਾਂਝੇਦਾਰੀ ਨੇ ਕੇਕੇਆਰ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ।
ਪੰਜਾਬ ਕਿੰਗਜ਼ ਦੇ ਖਿਲਾਫ ਰਿੰਕੂ ਸਿੰਘ ਨੇ 10 ਗੇਂਦਾਂ ‘ਤੇ 21 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ‘ਚ ਰਿੰਕੂ ਦੇ ਬੱਲੇ ‘ਚੋਂ 2 ਸ਼ਾਨਦਾਰ ਚੌਕੇ ਅਤੇ 1 ਧਮਾਕੇਦਾਰ ਛੱਕਾ ਨਿਕਲਿਆ।
ਇਹ ਦੂਜੀ ਵਾਰ ਹੈ ਜਦੋਂ ਰਿੰਕੂ ਸਿੰਘ ਨੇ ਕੇਕੇਆਰ ਨੂੰ ਆਈਪੀਐਲ ਵਿੱਚ ਯਾਦਗਾਰ ਜਿੱਤ ਦਿਵਾਈ ਹੈ। ਇਸ ਤੋਂ ਪਹਿਲਾਂ ਰਿੰਕੂ ਨੇ ਗੁਜਰਾਤ ਟਾਇਟਨਸ ਦੇ ਖਿਲਾਫ ਆਖਰੀ ਓਵਰ ‘ਚ ਯਸ਼ ਦਿਆਲ ਖਿਲਾਫ ਲਗਾਤਾਰ 5 ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਸੀ।