ਗੈਰਕਾਨੂੰਨੀ ਢੰਗ ਨਾਲ ਸਰਹੱਦ ਟੱਪ ਕੇ ਕੈਨੇਡਾ ‘ਚ ਪਨਾਹ ਲੈਣ ਵਾਲਿਆਂ ਦੀ...

ਗੈਰਕਾਨੂੰਨੀ ਢੰਗ ਨਾਲ ਸਰਹੱਦ ਟੱਪ ਕੇ ਕੈਨੇਡਾ ‘ਚ ਪਨਾਹ ਲੈਣ ਵਾਲਿਆਂ ਦੀ ਗਿਣਤੀ ਘਟੀ

SHARE

Ottawa: ਜੂਨ 2018 ਦਰਮਿਆਨ ਕੈਨੇਡਾ ਵਿੱਚ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਪਨਾਹ ਲੈਣ ਵਾਲਿਆਂ ਦੀ ਗਿਣਤੀ 1,263 ਸੀ। ਜੂਨ 2017 ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਹੈ। ਮਈ 2018 ਦੌਰਾਨ ਕੈਨੇਡਾ ’ਚ ਪਨਾਹ ਲੈਣ ਵਾਲਿਆਂ ਦੀ ਗਿਣਤੀ 1,869 ਸੀ, ਇਹ ਅੰਕੜਾ ਅਪ੍ਰੈਲ ਮਹੀਨੇ ਨਾਲੋਂ ਕਰੀਬ 50 ਫ਼ੀਸਦ ਤੱਕ ਘੱਟ ਸੀ। ਅਪ੍ਰੈਲ 2018 ਦਰਮਿਆਨ ਕੈਨੇਡਾ ’ਚ 2,560 ਵਿਅਕਤੀਆਂ ਨੇ ਪਨਾਹ ਲੈਣ ਦੀ ਕੋਸ਼ਿਸ਼ ਕੀਤੀ।
ਮਾਹਿਰਾਂ ਦੀ ਮੰਨੀਏ ਤਾਂ ਜੂਨ ਮਹੀਨੇ ਦੀ ਤੁਲਨਾ ਨਾਲ ਇਹ ਗਿਣਤੀ ਹੋਰ ਵੀ ਹੇਠਾਂ ਆ ਸਕਦੀ ਹੈ। ਜੇਕਰ ਔਸਤਨ ਹਰ ਰੋਜ਼ ਦੀ ਗੱਲ ਕਰੀਏ ਤਾਂ ਅਪ੍ਰੈਲ ਦੌਰਾਨ ਹਰ ਰੋਜ਼ 83 ਵਿਅਕਤੀ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਦੇਸ਼ ‘ਚ ਆਏ, ਮਈ ਦੌਰਾਨ ਹਰ ਰੋਜ਼ ਦੀ ਗਿਣਤੀ 57 ’ਤੇ ਆ ਗਈ ਤੇ ਜੂਨ ਦੌਰਾਨ ਹਰ ਰੋਜ਼ ਦੀ ਗਿਣਤੀ 39 ਹੀ ਰਹਿ ਗਈ।
ਇਮੀਗਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਪਨਾਹ ਦਾ ਮਤਲਬ ਕੈਨੇਡਾ ਆਉਣ ਦੀ ਮੁਫ਼ਤ ਟਿਕਟ ਨਹੀਂ ਹੈ। ਇਸ ਲਈ ਜੇਕਰ ਕੋਈ ਕੈਨੇਡਾ ਆਉਣਾ ਚਾਹੁੰਦਾ ਹੈ ਤਾਂ ਉਹ ਕਾਨੂੰਨੀ ਤੌਰ ’ਤੇ ਇਮੀਗਰੇਸ਼ਨ ਦੀ ਪੂਰੀ ਪ੍ਰਕਿ ਰਿਆ ਵਿੱਚੋਂ ਲੰਘ ਕੇ ਆਵੇ।
1 ਜੂਨ ਨੂੰ ਕੈਨੇਡੀਅਨ ਸਰਕਾਰ ਨੇ ਤਿੰਨ ਸੂਬਿਆਂ ਕਿਊਬੈੱਕ, ਮੈਨੀਟੋਬਾ ਤੇ ਓਂਟਾਰੀਓ ਨੂੰ 50 ਮੀਲੀਅਨ ਡਾਲਰ ਦੀ ਪਹਿਲੀ ਕਿਸ਼ਤ ਦੇਣ ਦਾ ਵਾਅਦਾ ਕੀਤਾ ਸੀ, ਫੰਡ ਦੀ ਇਹ ਰਾਸ਼ੀ ਇਨ੍ਹਾਂ ਸੂਬਿਆਂ ‘ਚ ਪਨਾਹ ਲੈਣ ਵਾਲਿਆਂ ਲਈ ਰੈਣ ਬਸੇਰੇ ਦਾ ਇੰਤਜ਼ਾਮ ਕਰਨ ਲਈ ਹੈ। ਆਉਣ ਵਾਲੇ ਕੁਝ ਹਫ਼ਤਿਆਂ ਦਰਮਿਆਨ ਹੀ ਇਹ ਫੰਡ ਜਾਰੀ ਕਰ ਦਿੱਤਾ ਜਾਵੇਗਾ।

A Canadian police officer offers a hand to a migrant crossing the U.S.-Canada border, Photo: Contributed

ਜਿਕਰਯੋਗ ਹੈ ਕਿ 1 ਅਪ੍ਰੈਲ 2017 ਤੋਂ 31 ਮਈ 2018 ਤੱਕ ਕਿਊਬੈੱਕ ‘ਚ ਪਨਾਹ ਲੈਣ ਵਾਲੇ 14,314 ਵਿਅਕਤੀਆਂ ਨੂੰ ਵਰਕ ਪਰਮਿਟ ਦਿੱਤੇ ਗਏ ਹਨ।
1 ਜਨਵਰੀ 2018 ਤੋਂ 30 ਜੂਨ 2018 ਤੱਕ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਸਮੁੰਦਰੀ ਰਸਤਿਆਂ ਤੋਂ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਆਉਣ ਵਾਲੇ 10,744 ਵਿਅਕਤੀਆਂ ਨੂੰ ਐਂਟਰੀ ਤੋਂ ਰੋਕਿਆ , ਜਿਨ੍ਹਾਂ ‘ਚੋਂ 10,261 ਕਿਊਬੈੱਕ ’ਚ ਆਏ ਸਨ।
ਅਪ੍ਰੈਲ 2018 ਦਰਮਿਆਨ ਕਿਊਬੈੱਕ ‘ਚ 2,479 ਪ੍ਰਵਾਸੀਆਂ ਨੇ ਪਨਾਹ ਲੈਣ ਦੀ ਕੋਸ਼ਿਸ਼ ਕੀਤੀ, ਮਈ 2018 ‘ਚ 1,775 ਤੇ ਜੂਨ 2018 ‘ਚ 1,179 ਪ੍ਰਵਾਸੀ ਪਨਾਹ ਲੈਣ ਲਈ ਆਏ।
ਗੈਰਕਾਨੂੰਨੀ ਢੰਗ ਨਾਲ ਕੈਨੇਡਾ ‘ਚ ਆਉਣ ਦੀ ਕੋਸ਼ਿਸ਼ ਕਰਦੇ ਪ੍ਰਵਾਸੀਆਂ ਲਈ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਦਾ ਕਹਿਣਾ ਹੈ ਕਿ, “ਪਨਾਹ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਸਾਡੀ ਯੋਜਨਾ ਸਾਫ਼ ਹੈ। ਸਾਡੀ ਮੁੱਖ ਪਹਿਲ ਕੈਨੇਡਾ ਵਾਸੀਆਂ ਦੀ ਸੁਰੱਖਿਆ ਹੈ। ਕੈਨੇਡਾ ਲਈ ਕੋਈ ਮੁਫ਼ਤ ਟਿਕਟ ਨਹੀਂ ਹੈ, ਤੇ ਅਸੀਂ ਇਹ ਸੁਨੇਹਾ ਵਿਆਪਕ ਤੌਰ ‘ਤੇ ਦੁਨੀਆ ਭਰ ‘ਚ ਦੇ ਚੁੱਕੇ ਹਾਂ। ਸਰਹੱਦ ‘ਤੇ ਗੈਰਕਾਨੂੰਨੀ ਢੰਗ ਨਾਲ ਦੇਸ਼ ‘ਚ ਆਉਣ ਵਾਲਿਆਂ ਦੀ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਚੈਕਿੰਗ ਹੁੰਦੀ ਹੈ। ਜੋ ਲੋਕ ਇਸ ਦੌਰਾਨ ਫੇਲ੍ਹ ਹੋ ਜਾਂਦੇ ਹਨ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਕੈਨੇਡੀਅਨ ਤੇ ਕੌਮਾਂਤਰੀ ਕਾਨੂੰਨ ਤਹਿਤ ਜੋ ਪਨਾਹ ਲੈਣ ਦਾ ਦਾਅਵਾ ਕਰਨ ‘ਚ ਸਫ਼ਲ ਹੋ ਜਾਂਦੇ ਹਨ ਉਨ੍ਹਾਂ ਨੂੰ ਅਗਲੀ ਪ੍ਰਕਿਰਿਆ ਲਈ ਭੇਜ ਦਿੱਤਾ ਜਾਂਦਾ ਹੈ।”

Short URL:tvp http://bit.ly/2JqHP14

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab