ਜਗਮੀਤ ਸਿੰਘ ਨੇ ਰਚਿਆ ਇੱਕ ਹੋਰ ਇਤਿਹਾਸ

ਜਗਮੀਤ ਸਿੰਘ ਨੇ ਰਚਿਆ ਇੱਕ ਹੋਰ ਇਤਿਹਾਸ

SHARE

Ottawa: ਜਗਮੀਤ ਸਿੰਘ ਨੇ ਕੈਨੇਡਾ ‘ਚ ਅੱਜ ਨਵਾਂ ਇਤਿਹਾਸ ਰਚਿਆ ਹੈ। ਕੱਲ ਐੱਮ ਪੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੱਜ ਜਗਮੀਤ ਸਿੰਘ ਦੀ ਹਾਊਸ ਆਫ ਕਾਮਨਸ ‘ਚ ਸ਼ਾਨਦਾਰ ਐਂਟਰੀ ਹੋਈ।
ਐਂਟਰੀ ਸ਼ਾਨਦਾਰ ਇਸ ਕਰਕੇ ਸੀ ਕਿਉਂ ਕਿ ਜਗਮੀਤ ਸਿੰਘ ਪਹਿਲੇ ਸਿੱਖ ਹੋਣ ਦੇ ਨਾਲ਼ ਹੀ ਕੈਨੇਡਾ ‘ਚ ਘੱਟ ਗਿਣਤੀ ਭਾਈਚਾਰਿਆਂ ‘ਚੋਂ ਵੀ ਪਹਿਲੇ ਰਾਜਨੀਤਕ ਲੀਡਰ ਬਣ ਗਏ ਹਨ ਜੋ ਕੈਨੇਡਾ ਦੀ ਇੱਕ ਪਾਰਟੀ ਦੇ ਲੀਡਰ ਵਜੋਂ ਹਾਊਸ ਆਫ ਕਾਮਨਸ ‘ਚ ਪਹੁੰਚੇ ਹਨ।
ਪੀਲ਼ੇ ਰੰਗ ਦੀ ਦਸਤਾਰ ‘ਚ ਜਗਮੀਤ ਸਿੰਘ ਨੇ ਜਦੋਂ ਹਾਊਸ ਆਫ ਕਾਮਨਸ ‘ਚ ਐਂਟਰੀ ਕੀਤੀ ਤਾਂ ਹਾਲ ‘ਚ ਤਾੜੀਆਂ ਦੀ ਗੂੰਜ ਨਾਲ਼ ਉਨ੍ਹਾ ਦਾ ਸਵਾਗਤ ਹੋਇਆ।

Jagmeet Singh with wife Gurkiran Kaur after Sworn as MP

ਕੈਨੇਡੀਅਨ ਇਤਿਹਾਸ ‘ਚ ਜਗਮੀਤ ਸਿੰਘ ਨੇ ਅੱਜ ਇੱਕ ਹੋਰ ਪੰਨੇ ‘ਤੇ ਆਪਣੇ ਨਾਮ ਲਿਖ ਦਿੱਤਾ ਹੈ।
ਜਗਮੀਤ ਸਿੰਘ ਨੂੰ ਕੈਨੇਡਾ ਦੀ ਇੱਕ ਵੱਡੀ ਪਾਰਟੀ ਦੀ ਪ੍ਰਧਾਨਗੀ ਤਾਂ ਮਿਲ ਗਈ ਸੀ ਪਰ ਅਜੇ ਤੱਕ ਪਾਰਲੀਮੈਂਟ ਹਿੱਲ ‘ਤੇ ਦਫਤਰ ਨਹੀਂ ਮਿਲਿਆ ਸੀ।
ਜਗਮੀਤ ਸਿੰਘ ਨੇ ਬਰਨਬੀ ਸਾਊਥ ਤੋਂ ਫਰਵਰੀ ‘ਚ ਜ਼ਿਮਨੀ ਚੋਣ ਜਿੱਤੀ ਹੈ ਜੋ ਸੀਟ ਕੇਨੇਡੀ ਸਟੀਵਾਰਟ ਵੱਲੋਂ ਵੈਨਕੂਵਰ ਦੇ ਮੇਅਰ ਵਜੋਂ ਅਸਤੀਫਾ ਦਿੱਤੇ ਜਾਣ ‘ਤੇ ਖਾਲੀ ਹੋਈ ਸੀ।

Short URL:tvp http://bit.ly/2TKFckP

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab