ਬਰਨਬੀ ਦੇ ਚੋਣ ਮੈਦਾਨ ‘ਚ ਉਤਰੇ ਜਗਮੀਤ ਸਿੰਘ

ਬਰਨਬੀ ਦੇ ਚੋਣ ਮੈਦਾਨ ‘ਚ ਉਤਰੇ ਜਗਮੀਤ ਸਿੰਘ

SHARE
Federal NDP Leader Jagmeet Singh

Vancouver: ਐੱਨ.ਡੀ.ਪੀ. ਦੇ ਮੁਖੀ ਜਗਮੀਤ ਸਿੰਘ ਨੇ ਆਖਿਰਕਾਰ ਬਰਨਬੀ ਤੋਂ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਹੈ। ਜਗਮੀਤ ਸਿੰਘ ਬਰੈਂਪਟਨ, ਓਂਟਾਰੀਓ ਤੋਂ ਹਨ।
ਦੱਖਣੀ ਬਰਨਬੀ ‘ਚ ਕੇਨੇਡੀ ਸਟੀਵਾਰਟ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਐੱਮ.ਪੀ. ਦੀ ਸੀਟ ਖਾਲੀ ਹੋ ਗਈ ਹੈ। ਸਟੀਵਾਰਟ ਵੈਨਕੂਵਰ ਦੇ ਮੇਅਰ ਲਈ ਚੋਣ ਮੈਦਾਨ ‘ਚ ਆਏ ਹਨ, ਜਿਸ ਲਈ ਉਨ੍ਹਾਂ ਨੇ ਐੱਮ.ਪੀ. ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ।
ਜਗਮੀਤ ਸਿੰਘ ਨੇ ਕਿਹਾ ਕਿ ਹਾਊਸਿੰਗ ਤੋਂ ਲੈ ਕੇ ਸਹਿਤ ਮਾਮਲਿਆਂ ਤੱਕ ਬਰਨਬੀ ਦੇ ਲੋਕਾਂ ਸਮੇਤ ਕੈਨੇਡਾ ਭਰ ‘ਚ ਨਿਵਾਸੀ ਇੱਕ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਐੱਨ.ਡੀ.ਪੀ. ਲੋਕਾਂ ਦੀਆਂ ਉਮੀਦਾਂ ਤੋਂ ਖਰੀ ਉਤਰਨ ਲਈ ਉਹ ਸਭ ਕਰੇਗੀ ਜੋ ਉਹ ਕਰ ਸਕਦੇ ਹਨ।

Federal NDP Leader Jagmeet Singh with wife Gurkiran Kaur Sidhu in Burnaby.

ਜਗਮੀਤ ਸਿੰਘ ਨੇ ਇਹ ਵੀ ਕਿਹਾ ਕਿ ਉਹ ਹੋਰ ਉਡੀਕ ਨਹੀਂ ਕਰ ਸਕਦੇ, ਨਿਊ ਡੈਮੋਕਰੇਟਸ ਆਪਣੇ ਵਾਅਦਿਆਂ ਨੂੰ ਲੈ ਕੇ ਪੱਕੇ ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਤਿਆਰ ਹਨ।
ਇਸ ਸਮੇਂ ਜਗਮੀਤ ਸਿੰਘ ਲਈ ਅੱਗੇ ਦਾ ਰਸਤਾ ਕਾਫ਼ੀ ਮੁਸ਼ਕਲ ਮੰਨਿਆ ਜਾ ਰਿਹਾ ਹੈ।
ਜਗਮੀਤ ਸਿੰਘ ਨੇ ਸਾਫ਼ ਕੀਤਾ ਹੈ ਕਿ ਜੇਕਰ ਉਹ ਕੋਈ ਜ਼ਿਮਨੀ ਚੋਣ ਹਾਰ ਜਾਂਦੇ ਹਨ, ਤਾਂ ਵੀ ਉਹ ਐੱਨ.ਡੀ.ਪੀ. ਦੇ ਮੁਖੀ ਦਾ ਅਹੁਦਾ ਨਹੀਂ ਛੱਡਣਗੇ।
ਦੱਖਣੀ ਬਰਨਬੀ ‘ਚ ਚੋਣ ਲੜਨ ਦਾ ਐਲਾਨ ਕਰਦੇ ਹੋਏ ਜਗਮੀਤ ਸਿੰਘ ਨੇ ਇਹ ਵੀ ਕਿਹਾ ਕਿ ਉਹ ਕੇਂਦਰ ਦੀਆਂ ਚੋਣਾਂ ਦੌਰਾਨ ਬਰਨਬੀ ਨੂੰ ਹੀ ਆਪਣੀ ਸੀਟ ਲਈ ਮੁੱਖ ਖੇਤਰ ਬਣਾਉਣਗੇ।
14 ਸਤੰਬਰ ਨੂੰ ਸਟੀਵਾਰਟ ਆਪਣੀ ਸੀਟ ਛੱਡ ਦੇਣਗੇ, ਜਿਸਤੋਂ ਬਾਅਦ ਦੱਖਣੀ ਬਰਨਬੀ ਦੀ ਲੋਕ ਸਭਾ ਸੀਟ ਲਈ 6 ਮਹੀਨੇ ਦਰਮਿਆਨ ਵੋਟਿੰਗ ਹੋਵੇਗੀ।
ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਵੋਟਿੰਗ ਲਈ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਸਟੀਵਾਰਟ ਨਿਊ ਡੈਮੋਕਰੇਟਿਕ ਪਾਰਟੀ ਦੇ ਹੀ ਆਗੂ ਹਨ, ਜਿਨ੍ਹਾਂ ਮੁਤਾਬਕ 2015 ਦੀਆਂ ਚੋਣਾਂ ਦੌਰਾਨ ਉਨ੍ਹਾਂ ਲਈ ਜਿੱਤ ਬੇਹੱਦ ਮੁਸ਼ਕਲ ਸੀ। ਦੱਖਣੀ ਬਰਨਬੀ ‘ਚ ਲਿਬਰਲਸ ਨਾਲ ਪਾਰਟੀ ਦਾ ਮੁਕਾਬਲਾ ਕਾਫ਼ੀ ਸਖ਼ਤ ਸੀ।

Short URL:tvp http://bit.ly/2MmxtVq

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab