ਦਬਾਅ ਹੇਠ ਜਗਮੀਤ ਸਿੰਘ !

ਦਬਾਅ ਹੇਠ ਜਗਮੀਤ ਸਿੰਘ !

SHARE
Jagmeet Singh, NDP Leader

Vancouver: ਫੈਡਰਲ ਐੱਨ.ਡੀ.ਪੀ. ਪ੍ਰਧਾਨ ਜਗਮੀਤ ਸਿੰਘ ‘ਤੇ ਇਸ ਸਮੇਂ ਆਪਣੀ ਟੀਮ ਨੂੰ ਇੱਕ ਕਰਨ ਦਾ ਦਬਾਅ ਬਣਿਆ ਹੋਇਆ ਮੰਨਿਆ ਜਾ ਰਿਹਾ ਹੈ। ਮੰਗਲਵਾਰ ਨੂੰ ਜਗਮੀਤ ਸਿੰਘ ਆਪਣੇ ਕੌਕਸ ਮੈਂਬਰਾਂ ਨਾਲ ਸਰੀ ‘ਚ ਬੈਠਕ ਵੀ ਕਰਨ ਜਾ ਰਹੇ ਹਨ।
2019 ‘ਚ ਚੋਣਾਂ ਲਈ ਮਹਿਜ਼ ਇੱਕ ਸਾਲ ਹੀ ਰਹਿ ਗਿਆ ਹੈ, ਇਸ ਲਈ ਐੱਨ.ਡੀ.ਪੀ. ਦੇ ਆਗੂ ਸਿੰਘ ਤੋਂ ਚੋਣਾਂ ਲਈ ਦਿਸ਼ਾ ਨਿਰਦੇਸ਼ ਮਿਲਣ ਦੀ ਉਡੀਕ ‘ਚ ਹਨ।
ਐੱਨ.ਡੀ.ਪੀ. ਆਗੂ ਮੈਕਲਾਚਨ ਮੁਤਾਬਕ ਟਰੂਡੋ ਸਰਕਾਰ ਨੇ ਐੱਨ.ਡੀ.ਪੀ. ਨੂੰ ਲੋਕਾਂ ‘ਚ ਆਪਣੀ ਥਾਂ ਬਣਾਉਣ ਲਈ ਕਾਫ਼ੀ ਥਾਂ ਦੇ ਦਿੱਤੀ ਹੈ। ਮੈਕਲਾਚਨ ਨੇ ਲਿਬਰਲ ਸਰਕਾਰ ਨੂੰ ਫੇਲ੍ਹ ਕਰਾਰ ਦਿੱਤਾ, ਨਾਲ ਹੀ ਉਨ੍ਹਾਂ ਨਰਾਜ਼ਗੀ ਜਤਾਈ ਕਿ ਸਿੰਘ ਹੁਣ ਤੱਕ ਕੋਈ ਪਲੈਨ ਸਾਹਮਣੇ ਨਹੀਂ ਲਿਆ ਸਕੇ ਹਨ ਜੋ ਕਿ ਜਨਤਾ ਅੱਗੇ ਰੱਖਿਆ ਜਾ ਸਕੇ।
ਮੈਕਲਾਚਨ ਮੁਤਾਬਕ ਸਿੰਘ ਵੱਲੋਂ ਪਾਰਲੀਮੈਂਟ ਸੀਟ ‘ਤੇ ਲੜੀ ਜਾ ਰਹੀ ਚੋਣ ਉਨ੍ਹਾਂ ਲਈ 2019 ਦੀਆਂ ਚੋਣਾਂ ਤੋਂ ਪਹਿਲਾਂ ਟੈਸਟ ਡਰਾਈਵ ਦਾ ਕੰਮ ਕਰੇਗੀ।
ਜਿਕਰਯੋਗ ਹੈ ਕਿ ਜਗਮੀਤ ਸਿੰਘ ਦੱਖਣੀ ਬਰਨਬੀ ਤੋਂ ਲੋਕ ਸਭਾ ਮੈਂਬਰ ਦੀ ਸੀਟ ਲਈ ਜ਼ਿਮਨੀ ਚੋਣ ਲੜ ਰਹੇ ਹਨ। ਪਰ ਇਸ ਜ਼ਿਮਨੀ ਚੋਣ ਲਈ ਅਜੇ ਕਿਸੇ ਤਰੀਕ ਦਾ ਐਲਾਨ ਨਹੀਂ ਹੋਇਆ ਹੈ।

Short URL:tvp http://bit.ly/2Mln88c

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab