ਜਗਮੀਤ ਸਿੰਘ ਦੀ ਜਸਟਿਨ ਟਰੂਡੋ ਨੂੰ ਚਿੱਠੀ

ਜਗਮੀਤ ਸਿੰਘ ਦੀ ਜਸਟਿਨ ਟਰੂਡੋ ਨੂੰ ਚਿੱਠੀ

SHARE

Ottawa: ਐੱਨ.ਡੀ.ਪੀ. ਪ੍ਰਧਾਨ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਨੂੰ ਕਿਹਾ ਹੈ ਕਿ ਉਹ ਤੁਰੰਤ ਸਾਰੇ ਹੀ ਸ਼ਹਿਰਾਂ ਨੂੰ ਹੱਕ ਦੇ ਦੇਣ, ਕਿ ਉਹ ਸਿਟੀ ‘ਚ ਪਿਸਟਲ ਨੂੰ ਬੈਨ ਕਰ ਸਕਣ।
ਇਸ ਸਬੰਧੀ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਨੂੰ ਚਿੱਠੀ ਲਿਖੀ ਹੈ। ਜਿਸ ‘ਚ ਜ਼ੁਰਮ ਨਾਲ ਨਜਿੱਠਣ ਬਾਰੇ ਗੱਲ ਕੀਤੀ ਗਈ ਹੈ। ਸਿੰਘ ਨੇ ਕਿਹਾ ਹੈ ਕਿ ਨਵੀਂ ਪਾਲਿਸੀ ਲਿਆਉਣਾ ਗੈਂਗਵਾਰ ਦਾ ਹੱਲ ਨਹੀਂ ਹੈ। ਕਿਉਂ ਕਿ ਕੁਝ ਅੰਕੜੇ, ਜਿਵੇਂ ਕਿ ਸਟਰੀਟਸ ਦੀ ਚੈਕਿੰਗ ਤੇ ਕਾਰਡਿੰਗ ਨੇ ਨਸਲੀ ਹਮਲਿਆਂ ਦਾ ਸਾਹਮਣਾ ਕਰ ਰਹੇ ਭਾਈਚਾਰੇ ਤੇ ਪੁਲਿਸ ਦਰਮਿਆਨ ਬੇਭਰੋਸਗੀ ਨੂੰ ਜਨਮ ਦੇ ਦਿੱਤਾ ਹੈ। ਜਿਨ੍ਹਾਂ ‘ਚ ਬਾਹਰਲੇ ਮੁਲਕਾਂ ਤੋਂ ਆਏ ਲੋਕ ਤੇ ਉਹ ਲੋਕ ਵੀ ਸ਼ਾਮਲ ਹਨ ਜੋ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਹਨ।
ਜਗਮੀਤ ਸਿੰਘ ਨੇ ਜ਼ਿਕਰ ਕੀਤਾ ਕਿ ਸ਼ਹਿਰਾਂ ਨੂੰ ਪਿਸਟਲ ਬੈਨ ਕਰਨ ਦੀ ਇਜਾਜ਼ਤ ਦੇਣਾ ਮਿਊਂਸੀਪਲ ਅਧਿਕਾਰੀਆਂ ਨੂੰ ਉਨ੍ਹਾਂ ਜ਼ੁਰਮਾਂ ਨਾਲ ਨਜਿੱਠਣ ‘ਚ ਮਦਦ ਕਰੇਗਾ, ਜੋ ਜ਼ੁਰਮ ਲੀਗਲ ਪਿਸਟਲ ਨਾਲ ਕੀਤੇ ਜਾਂਦੇ ਹਨ।
ਸਿੰਘ ਨੇ ਲਿਿਖਆ ਹੈ ਕਿ ਫੈਡਰਲ ਸਰਕਾਰ ਨੂੰ ਮਿਊਂਸੀਪਲ ਲੀਡਰਾਂ ਦੇ ਰਸਤੇ ‘ਚ ਨਹੀਂ ਆਉਣਾ ਚਾਹੀਦਾ ਜੋ ਆਪਣੀ ਕਮਿਊਨਿਟੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ, ਤੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਪਿਸਟਲ ‘ਤੇ ਬੈਨ ਲਗਾਉਣਾ ਚਾਹੁੰਦੇ ਹਨ।
ਚਿੱਠੀ ‘ਚ ਜਨਤਾ ਲਈ ਇੱਕ ਵਾਅਦੇ ਦੀ ਮੰਗ ਵੀ ਕੀਤੀ ਗਈ ਹੈ, ਕਿ ਸਰਕਾਰ ਹਰ ਸਾਲ 100 ਮੀਲੀਅਨ ਡਾਲਰ ਗੈਂਗਵਾਰ ਖ਼ਿਲਾਫ਼ ਲੜਾਈ ਲਈ ਵੱਖਰੇ ਤੌਰ ‘ਤੇ ਰੱਖੇ। ਜੋ ਕਿ ਅਗਲੇ ਸਾਲ ਤੋਂ ਸ਼ੁਰੂ ਕਰ ਦਿੱਤਾ ਜਾਵੇ। ਜੋ ਟੀਚਾ ਟਰੂਡੋ ਸਰਕਾਰ ਨੇ 2022 ਤੱਕ ਪੂਰਾ ਕਰਨਾ ਮਿੱਥਿਆ ਸੀ। ਜਗਮੀਤ ਸਿੰਘ ਨੇ ਕਿਹਾ ਕਿ ਇਹ ਫੰਡਿੰਗ ਬਚਾਓ ਕਾਰਜ, ਖਾਸਕਰ ਨੌਜਵਾਨਾਂ ਦੇ ਗੈਂਗ ‘ਤੇ ਧਿਆਨ ਦੇਣਾ, ਛੇੜ-ਛਾੜ ਦੇ ਮਾਮਲੇ ਤੇ ਇੰਟਰਨੈੱਟ ਰਾਹੀਂ ਛੇੜ-ਛਾੜ ਕਰਨ ਦੇ ਮਾਮਲਿਆਂ ਲਈ ਕੇਂਦਰਤ ਹੋਣੀ ਚਾਹੀਦੀ ਹੈ।
ਸਿੰਘ ਮੁਤਾਬਕ ਕੈਨੇਡਾ ਬਾਰਡਰ ਸਰਵਿਿਸਸ ਏਜੰਸੀ ਨੂੰ ਸਰਹੱਦਾਂ ‘ਤੇ ਹੁੰਦੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਹੋਰ ਸਰੋਤ ਪ੍ਰਦਾਨ ਕਰਨੇ ਚਾਹੀਦੇ ਹਨ।
ਪਿਛਲ਼ੇ ਹਫ਼ਤੇ ਹੀ ਟੋਰਾਂਟੋ ਸਿਟੀ ਕੌਂਸਲ ਨੇ ਇੱਕ ਮਤਾ ਪੇਸ਼ ਕੀਤਾ ਹੈ, ਜਿਸ ‘ਚ ਫੈਡਰਲ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਸ਼ਹਿਰ ‘ਚ ਪਿਸਟਲ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ। ਸਿਰਫ਼ ਸਿਟੀ ਹੀ ਨਹੀਂ ਸਗੋਂ ਪੂਰੇ ਸੂਬੇ ‘ਚ ਪਿਸਟਲ ਦੇ ਅਸਲੇ ਦੀ ਵਿਕਰੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾਵੇ।
ਜਸਟਿਨ ਟਰੂਡੋ ਨੂੰ ਲਿਖੀ ਗਈ ਚਿੱਠੀ ‘ਚ ਜਗਮੀਤ ਸਿੰਘ ਨੇ ਬੇਨਤੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਹੇਟ ਕਰਾਈਮ ਤੇ ਨਸਲੀ ਹਮਲਿਆਂ ਦੇ ਮਾਮਲਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਣ।
ਹੁਣ ਦੇਖਣਾ ਇਹੀ ਹੋਵੇਗਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਸ ਚਿੱਠੀ ‘ਤੇ ਕੀ ਪ੍ਰਤੀਕਰਮ ਹੋਵੇਗਾ।

Short URL:tvp http://bit.ly/2vbQxfB

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab