Site icon TV Punjab | Punjabi News Channel

ਸਿੱਧੂ ਮੂਸੇਵਾਲਾ ਮਾਮਲੇ ‘ਚ ਮੋਸਟ ਵਾਂਟੇਡ ਜਗਤਾਰ ਸਿੰਘ ਅੰਮ੍ਰਿਤਸਰ ਏਅਰਪੋਰਟ ਤੋਂ ਕਾਬੂ

ਅੰਮ੍ਰਿਤਸਰ- ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆ ਇਕ ਹੋਰ ਮੋਸਟ ਵਾਂਟੇਡ ਮੁਲਜ਼ਮ ਨੂੰ ਕਾਬੂ ਕੀਤਾ ਹੈ । ਪਿੰਡ ਮੂਸੇਵਾਲਾ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ ।ਜਗਤਾਰ ਵਿਦੇਸ਼ ਫਰਾਰ ਹੋਣਾ ਚਾਹੁੰਦਾ ਸੀ । ਜਗਤਾਰ ਸਿੰਘ ਅਤੇ ਅਵਤਾਰ ਸਿੰਘ ਦੋਹੇਂ ਮੂਸੇਵਾਲਾ ਦੇ ਘਰ ਦੇ ਸਾਹਮਨੇ ਰਹਿੰਦੇ ਸਨ ।ਦੋਹਾਂ ‘ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਇਲਜ਼ਾਮ ਸਨ ।ਪੁਲਿਸ ਹੁਣ ਜਗਤਾਰ ਦੇ ਭਰਾ ਅਵਤਾਰ ਦੀ ਭਾਲ ਚ ਲੱਗੀ ਹੋਈ ਹੈ ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਕਹਿਣ ‘ਤੇ ਪੰਜਾਬ ਪੁੋਲਸ ਵਲੋਂ ਪਰਚੇ ਚ ਇਨ੍ਹਾਂ ਦੋਹਾਂ ਭਰਾਵਾਂ ਨੂੰ ਨਾਮਜ਼ਦ ਕੀਤਾ ਗਿਆ ਸੀ ।ਬਲਕੌਰ ਸਿੰਘ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਮਰਵਾਉਣ ਚ ਉਸਦੇ ਹੀ ਦੋਸਤ ਅਤੇ ਕਰੀਬੀਆਂ ਦਾ ਹੱਥ ਹੈ ।ਪਰਿਵਾਰ ਦਾ ਕਹਿਣਾ ਸੀ ਕਿ ਇਨ੍ਹਾਂ ਭਰਾਵਾਂ ਨੇ ਆਪਣੇ ਘਰ ‘ਤੇ ਸੀਸੀਟੀਵੀ ਲਗਾਏ ਹੋਏ ਸਨ । ਜੋਕਿ ਉਨ੍ਹਾਂ ਦੇ ਘਰ ਦੀ ਰਿਕਾਰਡਿੰਗ ਕਰ ਮੂਸੇਵਾਲਾ ‘ਤੇ ਨਜ਼ਰ ਰਖਦੇ ਸਨ । ਬਲਕੌਰ ਸਿੰਘ ਦੇ ਜ਼ੋਰ ਦੇਣ ‘ਤੇ ਹੀ ਡੀ.ਜੀ.ਪੀ ਪੰਜਾਬ ਵਲੋਂ ਮੂਸੇਵਾਲਾ ਪਿੰਡ ਦੇ ਇਨ੍ਹਾਂ ਭਰਾਵਾਂ ਖਿਲਾਫ ਕਾਰਵਾਈ ਕੀਤੀ ਗਈ ਸੀ ।

ਦੋਹਾਂ ਭਰਾਵਾਂ ਦੀ ਕਿਸੇ ਵੇਲੇ ਸਿੱਧੂ ਮੂਸੇਵਾਲਾ ਨਾਲ ਚੰਗੀ ਦੋਸਤੀ ਸੀ । ਇਨ੍ਹਾਂ ਹੀ ਨਹੀਂ ਤਿੰਨੋ ਕਿਸੇ ਮਿਉਜ਼ਿਕ ਕੰਪਨੀ ਲਈ ਕੰਮ ਵੀ ਕਰਦੇ ਸਨ । ਬਾਅਦ ਚ ਮੂਸੇਵਾਲਾ ਨੇ ਦੋਹਾਂ ਭਰਾਵਾਂ ‘ਤੇ ਉਨ੍ਹਾਂ ਦੇ ਗੀਤ ਲੀਕ ਕਰਨ ਦੇ ਇਲਜ਼ਾਮ ਲਗਾਏ ਸਨ ।ਸਿੱਧੂ ਦੇ ਕਤਲ ਤੋਂ ਬਾਅਦ ਹੁਣ ਜਗਤਾਰ ਦੁਬਈ ਫਰਾਰ ਹੋਣ ਵਾਲਾ ਸੀ ਕਿ ਪੰਜਾਬ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ।

Exit mobile version