ਅਦਾਲਤ ਨੂੰ ਅਣਗੌਲਿਆ ਕਰਨ ਵਾਲ਼ੀ ਸਰੀ ਔਰਤ ਨੂੰ ਜੇਲ੍ਹ

ਅਦਾਲਤ ਨੂੰ ਅਣਗੌਲਿਆ ਕਰਨ ਵਾਲ਼ੀ ਸਰੀ ਔਰਤ ਨੂੰ ਜੇਲ੍ਹ

SHARE

Surrey: ਸਰੀ ਦੀ ਇੱਕ ਔਰਤ ਨੂੰ ਅਦਾਲਤ ਨੇ 30 ਦਿਨ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ‘ਚ ਸੁਣਵਾਈ ਦੌਰਾਨ ਗੈਰਹਾਜ਼ਰ ਰਹਿਣ ‘ਤੇ ਔਰਤ ਨੂੰ ਸਜ਼ਾ ਸੁਣਾਈ ਗਈ ਹੈ। ਜਿਸ ‘ਤੇ ਬੀ.ਸੀ. ਸਕਿਓਰਿਟੀ ਕਮਿਸ਼ਨ ਦਾ ਬਕਾਇਆ ਬਾਕੀ ਸੀ। ਕਮਿਸ਼ਨ ਨੇ ਔਰਤ ‘ਤੇ ਮਾਮਲਾ ਦਰਜ ਕਰਵਾਇਆ ਹੋਇਆ ਹੈ।
ਰੇਨੀ ਮਿਸ਼ੇਲ ਪੇਂਕੋ ਨੂੰ ਬੀ.ਸੀ.ਐੱਸ.ਸੀ. ਨੇ 2016 ‘ਚ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਸੀ। ਜਿਸ ‘ਤੇ ਕਮਿਸ਼ਨ ਦਾ 2 ਲੱਖ ਡਾਲਰ ਬਕਾਇਆ ਬਾਕੀ ਹੈ।
ਪੈਸੇ ਨਾ ਦੇਣ ‘ਤੇ ਕਮਿਸ਼ਨ ਨੇ ਅਦਾਲਤ ‘ਚ ਔਰਤ ‘ਤੇ ਕੇਸ ਕਰ ਦਿੱਤਾ। ਜਿਸ ਤੋਂ ਬਾਅਦ ਔਰਤ ਅਦਾਲਤ ‘ਚ ਵੀ ਨਹੀਂ ਪਹੁੰਚੀ।
ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਫਾਈਨ ਦੀ ਬਕਾਇਆ ਰਾਸ਼ੀ ਲੈਣ ਲਈ ਔਰਤ ਨਾਲ਼ ਕਈ ਵਾਰ ਸੰਪਰਕ ਕੀਤਾ ਪਰ ਉਸਨੇ ਪੈਸੇ ਨਹੀਂ ਦਿੱਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਦਾ ਰੁਖ਼ ਕਰਨਾ ਪਿਆ।
ਅਦਾਲਤ ‘ਚ ਵਿਅਕਤੀ ਆਪਣੀ ਵਿੱਤੀ ਹਾਲਤ ਬਾਰੇ ਦੱਸ ਕੇ ਕਰਜ਼ ਦੇਣ ‘ਚ ਹੋਰ ਸਮਾਂ ਲੈ ਸਕਦਾ ਹੈ ਪਰ ਰੇਨੀ ਨੇ ਅਦਾਲਤੀ ਹੁਕਮਾਂ ਦੀ ਵੀ ਉਲੰਘਣਾ ਕੀਤੀ ਤੇ ਫਿਰ ਹੁਣ 30 ਦਿਨ ਲਈ ਰੇਨੀ ਨੂੰ ਜੇਲ੍ਹ ‘ਚ ਰਹਿਣਾ ਪਵੇਗਾ।

Short URL:tvp http://bit.ly/2ABxBte

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab