Site icon TV Punjab | Punjabi News Channel

ਜਾਖੜ ਦਾ ਉਮੜਿਆ ਪਾਕਿਸਤਾਨ ਪ੍ਰੇਮ, ਸੀ.ਐੱਮ ਮਾਨ ਨੇ ਲਈ ਚੁਟਕੀ

ਡੈਸਕ- ਭਾਜਪਾ ਆਗੂ ਸੁਨੀਲ ਜਾਖੜ ਵੱਲੋਂ ਪਾਕਿਸਤਾਨ ਦੀ ਮਦਦ ਕੀਤੇ ਜਾਣ ਦੇ ਬਿਆਨ ਤੋਂ ਬਾਅਦ ਮੁੱਦਾ ਭਖ ਗਿਆ ਹੈ। ਮੁੱਖ ਮੰਤਰੀ ਸਣੇ ਕਈ ਵਿਰੋਧੀਆਂ ਵੱਲੋਂ ਜਾਖੜ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੁਨੀਲ ਜਾਖੜ ਦੇ ਪਾਕਿਸਤਾਨ ਦੀ ਮਦਦ ਕੀਤੇ ਜਾਣ ਵਾਲੇ ਬਿਆਨ ਦਾ ਵਿਰੋਧ ਕੀਤਾ ਹੈ।

ਪਾਕਿਸਤਾਨ ਨਾਲ ਵਪਾਰ ਨੂੰ ਲੈ ਕੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ, ‘ਅਸੀਂ ਪਾਕਿਸਤਾਨ ਨਾਲ ਵਪਾਰ ਨਹੀਂ ਕਰ ਸਕਦੇ, ਜੋ ਦੇਸ਼ ਜ਼ਹਿਰ ਭੇਜਦਾ ਹੋਵੇ ਅਸੀਂ ਉਸ ਨਾਲ ਵਪਾਰ ਨਹੀਂ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਜਾਖੜ ਸਾਬ੍ਹ ਤੁਸੀਂ ਭੇਜ ਦਿਓ ਪਾਕਿਸਤਾਨ ਨੂੰ ਕਿੰਨੂੰ, ਅਸੀਂ ਉਸ ਨਾਲ ਵਪਾਰ ਨਹੀਂ ਕਰਾਂਗੇ”।

ਦੱਸ ਦੇਈਏ ਕਿ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਸਾਂਸਦ ਸੁਨੀਲ ਜਾਖੜ ਨੇ ਪਾਕਿਸਤਾਨ ਦੇ ਹੱਕ ਵਿਚ ਵੱਡਾ ਬਿਆਨ ਦਿੱਤਾ ਸੀ। ਸੁਨੀਲ ਜਾਖੜ ਨੇ ਟਵੀਟ ਜਾਰੀ ਕਰਕੇ ਕਿਹਾ ਸੀ ਕਿ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਵਿਚ ਲੱਖਾਂ ਲੋਕਾਂ ਨੂੰ ਭੋਜਨ ਦੀ ਕਮੀ ਹੈ ਅਸਲ ਵਿਚ ਦੀਵਾਲੀਆ ਹੋ ਚੁੱਕੇ ਪਾਕਿਸਤਾਨ ਨੂੰ ਮਦਦ ਦੀ ਸਖਤ ਲੋੜ ਹੈ। ਬੇਸ਼ੱਕ ਪਾਕਿਸਤਾਨ ਸਾਡਾ ਬਹੁਤ ਹੀ ਕੱਟੜ ਦੁਸ਼ਮਣ ਹੈ ਪਰ ਉਸ ਦੀ ਦੁਸ਼ਮਣੀ ਨੂੰ ਇਕ ਪਾਸੇ ਰੱਖ ਕੇ ਭਾਰਤ ਨੂੰ ਸੰਕਟਗ੍ਰਸਤ ਗੁਆਂਢੀ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਲਿਖਿਆ ਕਿ ਸਦਭਾਵਨਾ ਵਾਪਸ ਕਰੀਏ, ਅਤੇ ਗੁਆਂਢੀ ਦਾ ਸਹਿਯੋਗ ਕਰੀਏ ਜਿਸ ਨੇ ਕਰਤਾਰਪੁਰ ਲਾਂਘੇ ਨੂੰ ਸੰਭਵ ਬਣਾਇਆ ਹੈ।

Exit mobile version