Site icon TV Punjab | Punjabi News Channel

ਜਲੰਧਰ ਤੋਂ 5 ਖਤਰਨਾਕ ਅਪਰਾਧੀ ਕਾਬੂ, ਦਿੱਲੀ ਪੁਲਿਸ ਨਾਲ ਮਿਲ ਚਲਾਇਆ ਜਾ ਰਿਹੈ ਓਪਰੇਸ਼ਨ

ਜਲੰਧਰ- ਜਲੰਧਰ ਦੇ ਭੋਗਪੁਰ ‘ਚ ਦਿੱਲੀ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਵਲੋਂ ਓਪਰੇਸ਼ਨ ਚਲਾਇਆ ਜਾ ਰਿਹਾ ਹੈ । ਹੁਣ ਤਕ ਪੰਜ ਹਥਿਆਰਬੰਦਾ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਇਕ ਗੈਂਗਸਟਰ ਅਜੇ ਤਕ ਫਰਾਰ ਹੈ । ਜਿਸਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ ।

ਜਲੰਧਰ ਪੁਲਿਸ ਮੁਤਾਬਿਕ ਫਿਲੌਰ ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਬਾਰੇ ਇਨਪੁਟ ਮਿਲੀ ਸੀ । ਤੜਕਸਾਰ ਹੋਈ ਛਾਪੇਮਾਰੀ ਦੌਰਾਨ ਕੋਠੀ ਚ ਮੌਜੂਦ ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਤਿੰਨ ਰਾਊਂਡ ਫਾਇਰ ਕੀਤੇ । ਜਵਾਬ ਚ ਪੁਲਿਸ ਵਲੋਂ ਦੋ ਫਾਇਰ ਕੀਤੇ ਗਏ ।

ਘੇਰਾ ਪੈਂਦਾ ਵੇਖ ਗੈਂਗਸਟਰ ਖੇਤਾਂ ਵੱਲ ਫਰਾਰ ਹੋ ਗਏ । ਕਰੀਬ ਪੰਜ ਘੰਟੇ ਚੱਲੇ ਸਰਚ ਓਪਰੇਸ਼ਨ ਦੌਰਾਨ ਕੁੱਲ ਪੰਜ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ । ਪੁਲਿਸ ਨੇ ਇਨ੍ਹਾਂ ਪਾਸੋਂ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਹਨ ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਚ ਦਿੱਲੀ ਪੁਲਿਸ ਨੂੰ ਕੁੱਝ ਖਾਸ ਇਨਪੁਟ ਮਿਲੇ ਸਨ । ਜਿਸਤੇ ਪੰਜਾਬ ਪੁਲਿਸ ਨਾਲ ਰਾਬਤਾ ਕਾਇਮ ਕਰ ਇਹ ਕਾਰਵਾਈ ਕੀਤੀ ਗਈ ਹੈ ।

Exit mobile version