ਟਰੂਡੋ ਦੇ ਇੱਕ ਹੋਰ ਕੈਬਨਿਟ ਮੈਂਬਰ ਨੇ ਦਿੱਤਾ ਅਸਤੀਫ਼ਾ

ਟਰੂਡੋ ਦੇ ਇੱਕ ਹੋਰ ਕੈਬਨਿਟ ਮੈਂਬਰ ਨੇ ਦਿੱਤਾ ਅਸਤੀਫ਼ਾ

ਜਾਣੋ ਕੀ ਹੈ ਐੱਸ.ਐੱਨ.ਸੀ. ਲਵਾਲਿਨ ਮਾਮਲਾ?

SHARE
Jane Philpott, Resigns as Cabinet Member of Canada

Ottawa: ਟਰੇਜ਼ਰੀ ਬੋਰਡ ਪ੍ਰੈਜ਼ੀਡੈਂਟ ਜੇਨ ਫਿਲਪੌਟ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਐੱਸ.ਐੱਨ.ਸੀ.-ਲਵਾਲਿਨ ਮਾਮਲੇ ਨੂੰ ਲੈ ਕੇ ਅਸਤੀਫ਼ਾ ਦੇ ਦਿੱਤਾ ਹੈ।
ਜੇਨ ਨੇ ਇੱਕ ਚਿੱਠੀ ਜਨਤਕ ਕਰਦੇ ਹੋਏ ਲਿਖਿਆ ਹੈ ਕਿ ਫੈਡਰਲ ਸਰਕਾਰ ‘ਚ ਪਿਛਲੇ ਕੁਝ ਹਫਤਿਆਂ ਦੌਰਾਨ ਜੋ ਹੋ ਰਿਹਾ ਹੈ, ਇਸਤੋਂ ਬਾਅਦ ਉਹ ਕੈਬਨਿਟ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।
ਜੇਨ ਨੇ ਅਸਤੀਫਾ ਦੇਣ ਦੀ ਗੱਲ ਉਦੋਂ ਕਹੀ ਹੈ ਜਦੋਂ ਕੁਝ ਹੀ ਘੰਟੇ ਪਹਿਲਾਂ ਉਨ੍ਹਾਂ ਨੂੰ ਐੱਸ.ਐੱਨ.ਸੀ. ਮਾਮਲੇ ਸਬੰਧੀ ਸਵਾਲ ਕੀਤੇ ਗਏ ਤੇ ਉਨਾਂ੍ਹ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Justin Trudeau with Gerald Butts(File Photo)

ਜੇਨ ਨੇ ਕਿਹਾ ਕਿ ਸਾਬਕਾ ਅਟਾਰਨੀ ਜਰਨਲ ‘ਤੇ ਐੱਸ.ਐੱਨ.ਸੀ. ਲਵਾਲਿਨ ‘ਤੇ ਮਾਮਲਾ ਦਰਜ ਨਾ ਕਰਨ ਦਾ ਦਬਾਅ ਪਾਉਣ ਸਬੰਧੀ ਸਬੂਤ ਤੇ ਇਸ ਪੂਰੇ ਮਾਮਲੇ ਨੇ ਉਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਪੈਦਾ ਕੀਤਾ।

Resignation of Jane Philpott

ਜੇਨ ਦਾ ਅਸਤੀਫਾ ਟਰੂਡੋ ਦੇ ਖਾਸ ਤੇ ਸਕੱਤਰ ਰਹੇ ਜੇਰਾਲਡ ਬਟਸ ਵੱਲੋਂ ਬਿਆਨ ਦਿੱਤੇ ਜਾਣ ਤੋਂ ਦੋ ਦਿਨ ਪਹਿਲਾਂ ਆਇਆ ਹੈ।
ਲਿਬਰਲ ਐੱਮ.ਪੀ. ਸੇਲੀਨਾ ਸੀਜ਼ਰ ਨੇ ਵੀ ਜੇਨ ਦੇ ਅਸਤੀਫੇ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਉਸਦੀ ਤਾਰੀਫ ਕੀਤੀ ਹੈ।
ਸੀਜ਼ਰ ਪਹਿਲਾਂ ਹੀ ਐਲਾਨ ਚੁੱਕੀ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ। ਜਸਟਿਨ ਟਰੂਡੋ ਵੱਲੋਂ ਰਾਜਨੀਤੀ ‘ਚ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਉਣ ਦੀ ਕੀਤੀ ਜਾਂਦੀ ਸਿਫਾਰਿਸ਼ ਦਾ ਹਵਾਲਾ ਦਿੰਦੇ ਹੋਏ ਸੀਜ਼ਰ ਨੇ ਲਿਿਖਆ ਹੈ ਕਿ ਜੇਕਰ ਔਰਤਾਂ ਨੂੰ ਇਹ ਮੁਕਾਮ ਦੇਣਾ ਹੈ ਤਾਂ ਉਨ੍ਹਾਂ ਤੋਂ ਇਹ ਉਮੀਦ ਨਾ ਰੱਖੋ ਕਿ ਔਰਤਾਂ ਗਲਤ ਦੇਖ ਕੇ ਚੁੱਪ ਰਹਿਣਗੀਆਂ।

ਕੀ ਹੈ ਐੱਸ.ਐੱਨ.ਸੀ.-ਲਵਾਲਿਨ ਮਾਮਲਾ?
ਐੱਸ.ਐੱਨ.ਸੀ.-ਲਵਾਲਿਨ ਕੈਨੇਡਾ ਦੀ ਵੱਡੀ ਕੰਪਨੀ ਹੈ ਜਿਸ ‘ਤੇ ਇੱਕ ਪ੍ਰਾਜੈਕਟ ਲੈਣ ਲਈ ਲੀਬੀਅਨ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੇ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਸਬੰਧੀ ਕੈਨੇਡਾ ਦੀ ਅਟਾਰਨੀ ਜਰਨਲ ਜੌਡੀ ਵਿਲਸਨ ਨੇ ਇਹ ਕਹਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿ ਉਸ ‘ਤੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਕੰਪਨੀ ‘ਤੇ ਮਾਮਲਾ ਦਰਜ ਨਾ ਕੀਤਾ ਜਾਵੇ।
ਜੌਡੀ ਵਿਲਸਨ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਟਰੂਡੋ ਸਰਕਾਰ ਦੇ ਮੰਤਰੀ ਵੀ ਇੱਕ ਤਰ੍ਹਾਂ ਨਾਲ਼ ਦੋਫਾੜ ਹੋ ਗਏ ਹਨ। ਕੁਝ ਜੌਡੀ ਵਿਲਸਨ ਦੇ ਨਾਲ਼ ਹਨ ਤਾਂ ਕੁਝ ਪੀ.ਐੱਮ.ਓ. ‘ਤੇ ਗਲਤ ਇਲਜ਼ਾਮ ਲੱਗਣ ਦੀ ਗੱਲ ਕਹਿ ਰਹੇ ਹਨ। ਇਹੋ ਕਾਰਨ ਹੈ ਕਿ ਅੱਜ ਜੇਨ ਨੇ ਵੀ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ।
ਜਿਕਰਯੋਗ ਹੈ ਕਿ ਜੇਕਰ ਐੱਸ.ਐੱਨ.ਸੀ.-ਲਵਾਲਿਨ ਕੰਪਨੀ ਮਾਮਲੇ ‘ਚ ਦੋਸ਼ੀ ਪਾਈ ਜਾਂਦੀ ਹੈ ਤਾਂ ਅਗਲੇ 10 ਸਾਲ ਲਈ ਕੰਪਨੀ ਕੈਨੇਡਾ ਸਰਕਾਰ ਦੇ ਪ੍ਰਾਜੈਕਟਾਂ ਸਬੰਧੀ ਠੇਕਿਆਂ ਤੋਂ ਬੈਨ ਕਰ ਦਿੱਤੀ ਜਾਵੇਗੀ। ਇਸਦੇ ਨਾਲ਼ ਹੀ ਕੰਪਨੀ ਨੂੰ ਮੌਂਟਰੀਅਲ ‘ਚੋਂ ਆਪਣਾ ਹੈੱਡਕੁਆਟਰ ਵੀ ਹਟਾਉਣਾ ਪੈ ਸਕਦਾ ਹੈ।

Short URL:tvp http://bit.ly/2Tl11Yc

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab