16 ਖਿਡਾਰੀਆਂ ਦੀ ਮੌਤ ਦੇ ਮਾਮਲੇ ‘ਚ ਜਸਕੀਰਤ ਸਿੱਧੂ ਨੂੰ ਮਿਲੀ ਜ਼ਮਾਨਤ

16 ਖਿਡਾਰੀਆਂ ਦੀ ਮੌਤ ਦੇ ਮਾਮਲੇ ‘ਚ ਜਸਕੀਰਤ ਸਿੱਧੂ ਨੂੰ ਮਿਲੀ ਜ਼ਮਾਨਤ

SHARE

Calgary: ਹਾਕੀ ਟੀਮ ਨਾਲ ਭਰੀ ਬੱਸ ਨਾਲ ਟਕਰਾਉਣ ਵਾਲੇ ਟਰਾਲੇ ਦੇ ਡਰਾਈਵਰ ਨੂੰ ਜ਼ਮਾਨਤ ਮਿਲ ਗਈ ਹੈ। 29 ਸਾਲਾ ਜਸਕੀਰਤ ਸਿੱਧੂ ‘ਤੇ ਪੁਲਿਸ ਨੇ 29 ਮਾਮਲੇ ਦਰਜ ਕੀਤੇ ਸੀ, ਜਿਨ੍ਹਾਂ ‘ਚੋਂ 16 ਗੰਭੀਰ ਸਨ।
ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਏ ਜਸਕੀਰਤ ਸਿੰਘ ਸਿੱਧੂ ਨੂੰ ਕੋਈ ਵੀ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ, ਤੇ ਆਰ.ਸੀ.ਐੱਮ.ਪੀ. ਕੋਲ਼ ਆਪਣਾ ਪਾਸਪੋਰਟ ਵੀ ਰੱਖਣਾ ਪਵੇਗਾ। ਜਸਕੀਰਤ ਨੂੰ 1000 ਡਾਲਰ ਦਾ ਬਾਂਡ ਭਰਕੇ ਜ਼ਮਾਨਤ ਮਿਲੀ ਹੈ। ਅਪ੍ਰੈਲ ‘ਚ ਇਹ ਹਾਦਸਾ ਹੋਇਆ ਸੀ, ਜਦੋਂ ਜਸਕੀਰਤ ਦਾ ਟਰਾਲਾ ਖਿਡਾਰੀਆਂ ਨਾਲ ਭਰੀ ਬੱਸ ਨਾਲ ਟਕਰਾ ਗਿਆ ਸੀ। ਹਾਦਸੇ ‘ਚ 16 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਪਿਛਲੇ ਹਫ਼ਤੇ ਜਸਕੀਰਤ ‘ਤੇ ਦਰਜ ਕੀਤੇ ਗਏ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਆਰ.ਸੀ.ਐੱਮ.ਪੀ. ਨੇ ਦੱਸਿਆ ਸੀ ਕਿ ਉਸਨੂੰ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜਦਕਿ ਕਿਸੇ ਨੂੰ ਜ਼ਖ਼ਮੀ ਕਰਨ ਦੇ ਮਾਮਲੇ ‘ਚ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਜਸਕੀਰਤ ਸਿੱਧੂ ਨੂੰ ਪੁਲਿਸ ਨੇ ਕੈਲਗਰੀ ਤੋਂ ਗ੍ਰਿਫ਼ਤਾਰ ਕੀਤਾ ਸੀ। ਹਾਦਸਾ ਉੱਤਰੀ ਟਿਸਡੇਲ ਵੱਲ ਨੂੰ 30 ਕਿਲੋਮੀਟਰ ਅੱਗੇ ਇੱਕ ਚੁਰਸਤੇ ‘ਤੇ ਹੋਇਆ ਸੀ। ਜਸਕੀਰਤ ਸਿੰਘ ਸਿੱਧੂ ਕੈਲਗਰੀ ਦੀ ਆਦੇਸ਼ ਦਿਓਲ ਟਰੱਕਿੰਗ ਕੰਪਨੀ ਨਾਲ ਕੰਮ ਕਰ ਰਿਹਾ ਸੀ। ਜੋ 2013 ‘ਚ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ।

Short URL:tvp http://bit.ly/2NG1AoP

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab