ਜਾਣੋ, ਜੱਸਾ ਪੱਟੀ ਕਿੰਝ ਜਿੱਤ ਜਾਂਦਾ ਹੈ ਹਰ ਦੰਗਲ?

ਜਾਣੋ, ਜੱਸਾ ਪੱਟੀ ਕਿੰਝ ਜਿੱਤ ਜਾਂਦਾ ਹੈ ਹਰ ਦੰਗਲ?

SHARE

ਜਸਕੰਵਰ ਸਿੰਘ ਗਿੱਲ ਉਰਫ ਜੱਸਾ ਪੱਟੀ ਪਹਿਲਵਾਨ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸ਼ਹਿਰ ਦਾ ਵਸਨੀਕ ਹੈ। ਜੱਸਾ ਪੱਟੀ ਦੇ ਪਿਤਾ ‘ਸ਼ਿੰਦਾ ਪੱਟੀ’ ਆਪਣੇ ਸਮੇਂ ਦੇ ਨਾਮੀ ਪਹਿਲਵਾਨ ਰਹੇ ਹਨ। ਪਰਿਵਾਰ ‘ਚੋ ਮਿਲੀ ਪਹਿਲਵਾਨੀ ਨੂੰ ਜੱਸਾ ਪੱਟੀ ਨੇ ਇੰਨੀ ਸ਼ਿੱਦਤ ਅਤੇ ਮਿਹਨਤ ਨਾਲ ਆਪਣੇ ਨਾਲ ਤੋਰਿਆ ਕਿ ਅੱਜ ਪੰਜਾਬ ਸਮੇਤ ਭਾਰਤ ਦੇ ਹੋਰਨਾਂ ਸੂਬਿਆਂ ਦੇ ਦੰਗਲਾਂ ‘ਚ ਮਾਝੇ ਦਾ ਇਹ ਪਹਿਲਵਾਨ ਮੱਲਾਂ ਮਾਰ ਰਿਹਾ ਹੈ। ਜੱਸਾ ਓਪਨ ਵੇਟ ‘ਚ ਮੈਟਾਂ ‘ਤੇ ਵੀ ਅਨੇਕਾਂ ਮੈਡਲ ਆਪਣੇ ਨਾਮ ਕਰ ਚੁੱਕਾ ਹੈ ਅਤੇ ਓਲੰਪਿਕ ‘ਚ ਭਾਗ ਲੈਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। 1993 ‘ਚ ਜਨਮੇ ਜੱਸਾ ਪੱਟੀ ਨੇ ਟੀਵੀ ਪੰਜਾਬ ਨਾਲ ਇੰਟਰਵਿਊ ਦੌਰਾਨ ਆਪਣੀ ਖੇਡ ਬਾਰੇ ਦਸਦਿਆਂ ਪੰਜਾਬ ‘ਚ ਕੁਸ਼ਤੀ ਦੀ ਮੌਜੂਦਾ ਸਥਿਤੀ ਬਾਰੇ ਚਿੰਤਾ ਵੀ ਜ਼ਾਹਿਰ ਕੀਤੀ।

Short URL:tvp http://bit.ly/2AuYtLo

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab