Site icon TV Punjab | Punjabi News Channel

ਮਨਪ੍ਰੀਤ ਅਯਾਲੀ ਦੇ ਹੱਥ ਆ ਸਕਦੈ ਅਕਾਲੀ ਦਲ ਦਾ ਕੰਟਰੋਲ,ਮਿਲੀ ਖਾਸ ਜ਼ਿੰਮੇਵਾਰੀ

ਡੈਸਕ- ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਅਯਾਲੀ ਦੇ ਹੱਥ ਅਕਾਲੀ ਦਲ ਦੀ ਕਮਾਨ ਆ ਸਕਦੀ ਹੈ।ਸੋਮਵਾਰ ਨੂੰ ਪੰਜ ਸਿੰਘ ਸਾਹਿਬਾਨਾਂ ਵਲੋਂ ਸੁਣਾਏ ਗਏ ਫੈਸਲੇ ਦੌਰਾਨ ਅਕਾਲੀ ਦਲ ਦੇ ਪੁਨਰ ਗਠਨ ਦੀ ਗੱਲ ਕੀਤੀ ਗਈ ਹੈ। ਮਨਪ੍ਰੀਤ ਅਯਾਲੀ ਨੂੰ ਉਸ ਖਾਸ ਵਰਕਿੰਗ ਕਮੇਟੀ ਚ ਥਾਂ ਦਿੱਤੀ ਗਈ ਹੈ।ਇਹ ਵਰਕਿੰਗ ਕਮੇਟੀ ਸਾਰੇ ਅਹੁਦੇਦਾਰਾਂ ਦੇ ਅਸਤੀਫੇ ਪਰਵਾਣ ਕਰਕੇ ਪਾਰਟੀ ਲਈ ਮੈਂਬਰਸ਼ਿਪ ਅਭਿਆਨ ਸ਼ੁਰੂ ਕਰੇਗੀ। ਬਾਅਦ ਚ ਇਹੋ ਮੈਂਬਰ ਹੀ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕਰਣਗੇ।ਜ਼ਿਕਰਯੋਗ ਹੈ ਕਿ ਅਯਾਲੀ ਲੰਮੇ ਸਮੇਂ ਤੋਂ ਸੁਖਬੀਰ ਬਾਦਲ ਤੋਂ ਨਾਰਾਜ਼ ਚਲੇ ਆ ਰਹੇ ਸਨ।

ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੁਣਾਏ ਫੈਸਲੇ ਜਿੱਥੇ ਸਿਆਸਤਦਾਨਾ ਦੇ ਖਿਲਾਫ ਸਨ ਉੱਥੇ ਹੀ ਉਨ੍ਹਾਂ ਸ਼੍ਰੌਮਣੀ ਅਕਾਲੀ ਦਲ ਦੇ ਹੋਂਦ ਨੂੰ ਬਚਾਏ ਰਖਣ ਦਾ ਵੀ ਕੰਮ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੋਂ ਬਾਅਦ ਕੋਈ ਬਾਗੀ ਅਤੇ ਦਾਗੀ ਨਹੀਂ ਰਹੇਗਾ।ਹਊਮੈਂ ਨੂੰ ਭੁਲਾ ਕੇ ਸਾਰੇ ਲੋਕ ਪੰਥ ਅਤੇ ਪਾਰਟੀ ਲਈ ਕੰਮ ਕਰਣਗੇ।ਜਥੇਦਾਰ ਨੇ ਇਸ ਸਾਰੇ ਕੰਮ ਲਈ ਇਕ ਵਰਕਿੰਗ ਕਮੇਟੀ ਦਾ ਐਲਾਨ ਕੀਤਾ ।ਜਿਸ ਵਿੱਚ ਐੱਸ.ਜੀ.ਪੀ.ਸੀ ਪ੍ਰਧਾਨ ਹਰਜਿੰਦਰ ਧਾਮੀ,ਇਕਬਾਲ ਝੂੰਦਾ ਅਤੇ ਮਨਪ੍ਰੀਤ ਅਯਾਲੀ ਸਮੇਤ ਦੋ ਹੋਰਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।ਇਹ ਹੁਕਮ ਦਿੱਤਾ ਗਿਆ ਹੈ ਕਿ ਇਹ ਕਮੇਟੀ ਪਾਰਟੀ ਲਈ ਨਵੀਂ ਭਰਤੀ ਕਰੇਗੀ ਛੇ ਮਹੀਨੇ ਦੇ ਅੰਦਰ ਨਵਾਂ ਪ੍ਰਧਾਨ ਅਤੇ ਕਾਰਜਕਾਰਣੀ ਬਣਾਵੇਗੀ।

ਸ਼ੌਮਣੀ ਅਕਾਲੀ ਦਲ ਚ ਅਲਗ ਥਲਗ ਪਏ ਵਿਧਾਇਕ ਮਨਪ੍ਰੀਤ ਅਯਾਲੀ ਦਾ ਕੱਦ ਇਸ ਐਲਾਨ ਤੋਂ ਬਾਅਦ ਉੱਚਾ ਹੋ ਗਿਆ ਹੈ। ਸਾਥੀ ਵਿਧਾਇਕ ਡਾਕਟਰ ਸੁੱਖੀ ਦੇ ‘ਆਪ’ ਚ ਜਾਣ ਤੋਂ ਬਾਅਦ ਅਯਾਲੀ ‘ਤੇ ਵੀ ਸੱਭ ਦੀ ਨਜ਼ਰ ਸੀ।ਮਨਪ੍ਰੀਤ ਅਯਾਲੀ ‘ਤੇ ਕਈ ਸਿਆਸੀ ਪਾਰਟੀਆਂ ਦੀ ਨਜ਼ਰ ਵੀ ਸੀ।ਪਰ ਔਖੇ ਸਮੇਂ ਚ ਪਾਰਟੀ ਦਾ ਸਾਥ ਦੇਣ ਵਾਲੇ ਦਾਖਾ ਹਲਕੇ ਦੇ ਵਿਧਾਇਕ ਨੂੰ ਹੁਣ ਮਿਹਣਤ ਅਤੇ ਇਮਾਨਦਾਰੀ ਦਾ ਫਲ ਮਿਲਦਾ ਨਜ਼ਰ ਆ ਰਿਹਾ ਹੈ।ਸਿੰਘ ਸਾਹਿਬਾਨਾਂ ਦੇ ਫੈਸਲੇ ਤੋਂ ਬਾਅਦ ਸ਼੍ਰੌਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਲਗਭਗ ਭੰਗ ਹੋ ਗਈ ਹੈ।

Exit mobile version