ਜਥੇਦਾਰ ਇਕਬਾਲ ਸਿੰਘ ਨੇ ਦਿਤਾ ਗੁਰੂ ਸਾਹਿਬਾਨ ਬਾਰੇ ਵਿਵਾਦਤ ਬਿਆਨ

Share News:

ਅਯੋਧਿਆ ‘ਚ ਭਗਵਾਨ ਰਾਮ ਮੰਦਰ ਸਮਾਗਮ ‘ਚ ਪਹੁੰਚੇ ਤਖ਼ਤ ਸ੍ਰੀ ਪਟਨਾ ਸਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਮੁੜ ਤੋਂ ਵਿਵਾਦਤ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਰਾਮ ਚੰਦਰ ਸਾਡੇ ਪੂਰਬਜ ਹਨ। ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਲਵ-ਕੁਸ਼ ਦੇ ਵੰਸ਼ਜ਼ਾਂ ਵਿੱਚੋਂ ਸਨ। ਇਕਬਾਲ ਸਿੰਘ ਨੇ ਕਿਹਾ ਕਿ ਇਸ ਵਿਸ਼ਾਲ ਮੰਦਰ ਨਾਲ ਭਾਰਤ ਦਾ ਮਾਣ ਦੁਨੀਆ ਵਿਚ ਹੋਰ ਵਧੇਗਾ। ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵੱਲ ਵੱਧ ਰਹੇ ਹਨ।

leave a reply