Site icon TV Punjab | Punjabi News Channel

ਬੈਂਕ ਧੋਖਾਧੜੀ ਮਾਮਲੇ ‘ਚ ED ਦਾ ਐਕਸ਼ਨ, ਜੈੱਟ ਏਅਰਵੇਜ ਦੇ ਫਾਊਂਡਰ ਨਰੇਸ਼ ਗੋਇਲ ਗ੍ਰਿਫਤਾਰ

ਡੈਸਕ- ਈਡੀ ਨੇ ਦੇਰ ਰਾਤ ਮਨੀ ਲਾਂਡਰਿੰਗ ਮਾਮਲੇ ਵਿਚ ਜੈੱਟ ਏਅਰਵੇਜ ਇੰਡੀਆ ਲਿਮਟਿਡ ਦੇ ਫਾਊਂਡਰ ਨਰੇਸ਼ ਗੋਇਲ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਪੁੱਛਗਿਛ ਲਈ ਈਡੀ ਦੇ ਮੁੰਬਈ ਆਫਿਸ ਬੁਲਾਇਆ ਗਿਆ ਸੀ ਜਿਸ ਦੇ ਬਾਅਦ ਇਹ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ‘ਤੇ 538 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ। ਗੋਇਲ ਨੂੰ ਅੱਜ 2 ਸਤੰਬਰ ਨੂੰ ਸਪੈਸ਼ਲ PMLA ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਈਡੀ ਹਿਰਾਸਤ ਦੀ ਮੰਗ ਕਰੇਗੀ। ਇਸ ਦੇ ਪਹਿਲਾਂ ਈਡੀ ਨੇ ਉਨ੍ਹਾਂ ਨੂੰ 2 ਵਾਰ ਪੁੱਛਗਿਛ ਲਈ ਬੁਲਾਇਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ।

ਪਿਛਲੇ ਸਾਲ ਨਵੰਬਰ ਵਿਚ ਕੇਨਰਾ ਬੈਂਕ ਨੇ ਨਰੇਸ਼ ਗੋਇਲ, ਉਨ੍ਹਾਂ ਦੀ ਪਤਨੀ ਅਨੀਤਾ ਸਣੇ ਹੋਰਨਾਂ ਖਿਲਾਫ ਧੋਖਾਦੇਹੀ ਦੀ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਕ ਦੇ ਬਾਅਦ ਮਈ 2023 ਵਿਚ ਸੀਬੀਆਈ ਨੇ ਫ੍ਰਾਡ ਕੇਸ ਦਰਜ ਕੀਤਾ। ਬਾਅਦ ਵਿਚ ਈਡੀ ਨੇ ਵੀ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ।

ਕੇਨਰਾ ਬੈਂਕ ਨੇ ਦੋਸ਼ ਲਗਾਇਆ ਸੀ ਕਿ ਜੈੱਟ ਏਅਰਵੇਜ ਦੀ ਫੋਰੈਂਸਿੰਕ ਆਡਿਟ ਵਿਚ ਪਾਇਆ ਗਿਆ ਕਿ ਜੈੱਟ ਨੇ ਆਪਣੇ ਨਾਲ ਜੁੜੀਆਂ ਕੰਪਨੀਆਂ ਯਾਨੀ ‘ਰਿਲੇਟੇਡ ਕੰਪਨੀਆਂ ਨੂੰ 1,410.41 ਕਰੋੜ ਰੁਪਏ ਟਰਾਂਸਫਰ ਕੀਤੇ। ਅਜਿਹਾ ਕੰਪਨੀ ਦੇ ਅਕਾਊਂਟ ਤੋਂ ਪੈਸਾ ਕੱਢਣ ਲਈ ਕੀਤਾ ਗਿਆ। ਗੋਇਲ ਪਰਿਵਾਰ ਦੇ ਪਰਸਨਲ ਖਰਚੇ ਜਿਵੇਂ ਸਟਾਫ ਦੀ ਤਨਖਾਹ, ਫੋਨ ਬਿੱਲ ਤੇ ਵ੍ਹੀਕਲ ਅਕਸਪੈਂਸ, ਸਾਰੇ ਜੈੱਟ ਏਅਰਵੇਜ ਤੋਂ ਹੀ ਹੁੰਦੇ ਸਨ। ਗੋਇਲ ਨੇ 1993 ਵਿਚ ਜੈੱਟ ਏਅਰਵੇਜ ਦੀ ਸਥਾਪਨਾ ਕੀਤੀ ਸੀ। 2019 ਵਿਚ ਏਅਰਲਾਈਨ ਦਾ ਚੇਅਰਮੈਨ ਅਹੁਦਾ ਛੱਡ ਦਿੱਤਾ ਸੀ।

ਜੈੱਟ ਏਅਰਵੇਜ ਇਕ ਸਮੇਂ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨਸ ਵਿਚੋਂ ਇਕ ਸੀ ਤੇ ਏਅਰਲਾਈਨ ਦੀ ਸਾਊਥ ਏਸ਼ੀਅਨ ਨੇਸ਼ਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਈਨ ਦਾ ਦਰਜਾ ਹਾਸਲ ਸੀ। ਫਿਰ ਕਰਜ਼ੇ ਵਿਚ ਡੁੱਬ ਜਾਣਕਾਰਨ ਜੈੱਟ ਏਅਰਵੇਜ 17 ਅਪ੍ਰੈਲ 2019 ਵਿਚ ਗਰਾਊਂਡੇਡ ਹੋ ਗਈ ਸੀ।

ਜੂਨ 2021 ਵਿਚ ਨੈਸ਼ਨਲ ਕੰਪਨੀ ਲਾ ਟ੍ਰਿਬਊਨਲ ਦੇ ਬੈਂਕਰਪਸੀ ਰਿਜਾਲੂਸ਼ਨ ਪ੍ਰੋਸੈੱਸ ਤਹਿਤ ਜਾਲਾਨਾ-ਕਾਲਰਾਕ ਕੰਸਟੋਰੀਅਮ ਨੇ ਜੈੱਟ ਏਅਰਵੇਜ ਦੀ ਬੋਲੀ ਜਿੱਤ ਲਈ। ਇਸ ਦੇ ਬਾਅਦ ਜੈੱਟ ਦੇ ਰਿਵਾਈਵਲ ਦੀ ਪ੍ਰੋਸੈੱਸ ਚੱਲ ਰਹੀ ਹੈ ਪਰ ਹੁਣ ਤੱਕ ਏਅਰਲਾਈਨ ਸ਼ੁਰੂ ਨਹੀਂ ਹੋ ਸਕੀ ਹੈ। ਇਹ ਕੰਸੋਰਟੀਅਮ ਮੁਰਾਰੀ ਲਾਲ ਜਾਲਾਨ ਅਤੇ ਕਾਲਰਾਕ ਕੈਪੀਟਲ ਦੀ ਸਾਂਝੀ ਕੰਪਨੀ ਹੈ। ਜਾਲਾਨ ਦੁਬਈ ਸਥਿਤ ਕਾਰੋਬਾਰੀ ਹੈ। ਕਾਲਰੋਕ ਕੈਪੀਟਲ ਮੈਨੇਜਮੈਂਟ ਲਿਮਿਟੇਡ ਇੱਕ ਲੰਡਨ ਅਧਾਰਤ ਗਲੋਬਲ ਫਰਮ ਹੈ ਜੋ ਵਿੱਤੀ ਸਲਾਹਕਾਰ ਅਤੇ ਵਿਕਲਪਕ ਸੰਪਤੀ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕਰਦੀ ਹੈ।

1990 ਦੇ ਦਹਾਕੇ ਦੀ ਸ਼ੁਰੂਆਤ ਵਿਚ ਟਿਕਟਿੰਗ ਏਜੰਟ ਤੋਂ ਐਂਟਰਪ੍ਰੋਨਯੋਰ ਬਣੇ ਨਰੇਸ਼ ਗੋਇਲ ਨੇ ਜੈੱਟ ਏਅਰਵੇਜ ਇੰਡੀਆ ਲਿਮਟਿਡ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਏਅਰ ਇੰਡੀਆ ਦਾ ਅਲਟਰਨੇਟਿਵ ਦਿੱਤਾ ਸੀ।ਇਕ ਸਮੇਂ ਜੈੱਟ ਕੋਲ ਕੁੱਲ 120 ਜਹਾਜ਼ ਸਨ ਤੇ ਉਹ ਲੀਡਿੰਗ ਏਅਰਲਾਈਨ ਵਿਚੋਂ ਇਕ ਹੁੰਦੀ ਸੀ।

Exit mobile version