Site icon TV Punjab | Punjabi News Channel

ਜਲੰਧਰ ਦੇ ਯੂਵਾ ਵੋਟਰਾਂ ਲਈ ਆਫਰ, ਵੋਟ ਕਰੋ ਤੇ ਹੋਟਲਾਂ ‘ਚ ਪਾਓ ਡਿਸਕਾਊਂਟ

ਡੈਸਕ- ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹੋਟਲ ਮਾਲਕਾਂ ਨੇ ਫੈਸਲਾ ਕੀਤਾ ਕਿ ਵੋਟ ਪਾਉਣ ਤੋਂ ਬਾਅਦ ਆਪਣੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਆਉਣ ਵਾਲੇ ਨੌਜਵਾਨ ਵੋਟਰਾਂ ਨੂੰ ਉਹ 25 ਫੀਸਦੀ ਛੋਟ ਦੇਣਗੇ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਕਦਮ ਨੌਜਵਾਨ ਵੋਟਰਾਂ, ਖਾਸ ਕਰਕੇ ਪਹਿਲੀ ਵਾਰ ਵੋਟਰਾਂ ਨੂੰ ਉਤਸ਼ਾਹਿਤ ਕਰੇਗਾ। ਜ਼ਿਲ੍ਹੇ ਵਿੱਚ 18-19 ਸਾਲ ਦੀ ਉਮਰ ਦੇ ਕਰੀਬ 40 ਹਜ਼ਾਰ ਨੌਜਵਾਨ ਵੋਟਰ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ 2024 ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ 70 ਫੀਸਦੀ ਵੋਟਿੰਗ ਦੇ ਟੀਚੇ ਦੀ ਪ੍ਰਾਪਤੀ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਹੋਟਲ ਮਾਲਕਾਂ ਦੇ ਇਸ ਐਲਾਨ ਤੋਂ ਬਾਅਦ ਨੌਜਵਾਨ ਵੋਟਰ ਯਕੀਨੀ ਤੌਰ ‘ਤੇ ਘਰਾਂ ਤੋਂ ਬਾਹਰ ਆ ਕੇ ਵੋਟ ਪਾਉਣਗੇ। 1 ਜੂਨ, 2024 ਨੂੰ ਵੋਟ ਪਾਉਣ ਤੋਂ ਬਾਅਦ, ਨੌਜਵਾਨ ਵੋਟਰ ਆਪਣੀ ਉਂਗਲੀ ‘ਤੇ ਸਿਆਹੀ ਦਾ ਨਿਸ਼ਾਨ ਦਿਖਾ ਕੇ ਇਨ੍ਹਾਂ ਚੋਣਵੇਂ ਹੋਟਲਾਂ, ਰੈਸਟੋਰੈਂਟਾਂ, ਕੈਫੇ, ਬੇਕਰੀਆਂ ਆਦਿ ਵਿੱਚ ਖਾਣੇ ‘ਤੇ 25 ਪ੍ਰਤੀਸ਼ਤ ਦੀ ਛੋਟ ਪ੍ਰਾਪਤ ਕਰ ਸਕਣਗੇ।

ਸਪੈਸ਼ਲ ਕੈਫੇ ਐਂਡ ਬਾਰ, ਮੈਜੇਸਟਿਕ ਗ੍ਰੇਡ ਹਾਲ, ਸਕਾਈ ਲਾਰਕ ਹੋਟਲ, ਪਟਵਾਰੀ ਵੈਸ਼ਨੋ ਢਾਬਾ, ਪ੍ਰੈਜ਼ੀਡੈਂਟ ਨਿਊ ਕੋਰਟ ਮੈਕਡੋਨਲ, ਪ੍ਰੈਜ਼ੀਡੈਂਟ ਹੋਟਲ ਅੰਬੈਸਡਰ, ਪ੍ਰਾਈਮ ਕੁਮਾਰ ਕੇ.ਕੇ. ਹਾਊਸ, AGIN, ਰੇਂਡੀਸਨ ਡਬਲਯੂਜੇ ਗ੍ਰੈਂਡ, ਰਮਾਡਾ ਐਨਕੋਰ, ਰਮਾਦਾ ਜਲੰਧਰ ਸਿਟੀ ਸੈਂਟਰ, ਲਵਲੀ ਸਵੀਟਸ, ਹੋਟਲ ਡਾਊਨ ਟਾਊਨ, ਹੋਟਲ ਇਮਪੀਰੀਆ ਸਵੀਟਸ, ਹੋਟਲ ਇੰਦਰਪ੍ਰਸਥ, ਡੇਜ਼ ਹੋਟਲ ਸ਼ਾਮਿਲ ਹਨ।

ਇਸੇ ਤਰ੍ਹਾਂ ਬਲਮ ਹੋਟਲ, ਆਈ.ਟੀ.ਸੀ. ਫਾਰਚਿਊਨ, ਨਿਊ ਕੇਕ ਹਾਊਸ ਮਾਡਲ ਟਾਊਨ, ਪ੍ਰਕਾਸ਼ ਬੇਕਰੀ ਮਾਡਲ ਟਾਊਨ, ਕੁਕੂ ਬੇਕਰੀ ਕੇਕ, ਸਰਕੂਲਰ ਰੋਡ, ਬੈਸਟ ਵੈਸਟਰਨ ਪਲਾਸ ਹੋਟਲ, ਸਰੋਵਰ ਪੋਰਟੀਕੋ, ਹਵੇਲੀ, ਮਾਇਆ ਹੋਟਲ, ਲਿਲੀ ਰਿਜ਼ੋਰਟ, ਫੂਡ ਬਜ਼ਾਰ, ਮੈਰੀਟਨ, ਫੈਂਸੀ ਬੇਕਰਸ ਅਤੇ ਹੋਟਲ Citadines ਦਾ ਨਾਮ ਮੌਜੂਦ ਹੈ।

Exit mobile version