ਛੋਟੀ ਉਮਰ ਦਾ ਵੱਡਾ ਖਿਡਾਰੀ ਜੋਤਾ ਮਹਿਮਦਵਾਲ

ਛੋਟੀ ਉਮਰ ਦਾ ਵੱਡਾ ਖਿਡਾਰੀ ਜੋਤਾ ਮਹਿਮਦਵਾਲ

SHARE
ਕਪੂਰਥਲਾ | ਕਰਨ ਸ਼ਰਮਾ
ਕਬੱਡੀ ਜ਼ੋਰ, ਮਿਹਨਤ ਤੇ ਚੁਸਤੀ ਫੁਰਤੀ ਦੀ ਖੇਡ ਹੈ। ਜਿਸ ਵਿਚ ਇਹ ਗੁਣ ਹੁੰਦੇ ਹਨ ਉਹ ਆਪਣਾ ਚੰਗਾ ਨਾਮ ਬਣਾ ਲੈਂਦੇ ਹਨ। ਪੁਰਾਣੇ ਖਿਡਾਰੀ ਦੱਸਦੇ ਨੇ ਕਿ ਜੇ ਤੁਹਾਡੀ ਖੇਡ ਚੰਗੀ ਹੈ ਤਾਂ ਘੱਟ ਭਾਰ ਤੇ ਘੱਟ ਉਮਰ ਦਾ ਕੋਈ ਜਿਆਦਾ ਅਸਰ ਨਹੀਂ ਪੈਦਾ। ਇਸ ਗੱਲ ਨੂੰ ਅਸਲੀਅਤ ਚ ਬਦਲਿਆ ਹੈ ਨਵਜੋਤ ਸਿੰਘ ਨੇ।
ਨਿੱਕੀ ਉਮਰੇ ਵੱਡੀਆਂ ਪੁਲਾਂਘਾ ਪੱਟਣ ਵਾਲਾ ਨੌਜਵਾਨ, ਜਿਲ੍ਹਾ ਕਪੂਰਥਲਾ ਦੇ ਪਿੰਡ ਮਹਿਮਦਵਾਲ ਦਾ ਨਵਜੋਤ ਸਿੰਘ, ਜਿਹਨੂੰ ਕਬੱਡੀ ਦੇ ਮੈਦਾਨ ਨੇ ਜੋਤਾ ਮਹਿਮਦਵਾਲ ਦੇ ਨਾਮ ਤੋ ਪਹਿਚਾਣ ਦਿੱਤੀ ਹੈ। 15 ਜਨਵਰੀ 1998 ਨੂੰ ਸ. ਪਰਮਜੀਤ ਸਿੰਘ ਦੇ ਘਰ ਜੰਮਿਆ ਕਬੱਡੀ ਦਾ ਜੋਤਾ ਆਪਣੀ ਖੇਡ ਨਾਲ ਕਈਆਂ ਦਾ ਦਿਲ ਜਿੱਤ ਚੁੱਕਾ ਹੈ। ਪੰਜਾਬ ਖੇਡ ਮੇਲਿਆਂ ਵਿੱਚੋਂ ਬੈਸਟ ਧਾਵੀਆਂ ਦੇ ਕਈ ਇਨਾਮ ਜਿੱਤਨ ਵਾਲਾ ਜੋਤਾ ਹੁਣ ਵਿਦੇਸ਼ਾਂ ਵਿਚ ਵੀ ਧੁੰਮਾ ਪਾ ਰਿਹਾ ਹੈ।
ਪਿੰਡ ਮਹਿਮਦਵਾਲ ਵਿਚ ਖੇਡਦੇ ਹੋਏ ਸੰਦੀਪ ਸੁਰਖਪੁਰ ਨੂੰ ਵੇਖ ਕੇ ਕਬੱਡੀ ਖੇਡਣ ਦਾ ਸ਼ੋਕ ਦਿਲ ਤੇ ਦਿਮਾਗ ‘ਤੇ ਇੰਨਾ ਹਾਵੀ ਹੋ ਗਿਆ ਕਿ ਜੋਤਾ ਮਹਿਮਦਵਾਲ ਕਬੱਡੀ ਦੇ ਰੰਗ ‘ਚ ਰੰਗਿਆ ਗਿਆ।
ਕਬੱਡੀ ਨੂੰ ਸੱਟਾਂ ਦੀ ਖੇਡ ਮੰਨਿਆ ਜਾਂਦਾ ਹੈ। ਜੋਤਾ ਮਹਿਮਦਵਾਲ ਦੀ ਜਿੰਦਗੀ ਵਿਚ ਵੀ ਇੱਕ ਅਜਿਹਾ ਮੋੜ ਆਇਆ ਕਿ ਉਸਨੂੰ ਲੱਗਣ ਲੱਗ ਪਿਆ ਕਿ ਹੁਣ ਸ਼ਾਇਦ ਉਹ ਕਬੱਡੀ ਖਿਡਾਰੀ ਨਹੀਂ ਰਹੇਗਾ।
ਕਬੱਡੀ ਖੇਡਦੇ ਨੌਜਵਾਨ ਸਾਰਿਆਂ ਨੂੰ ਬਹੁਤ ਚੰਗਾ ਲੱਗਦੈ, ਚੰਗੀ ਖੇਡ ਵਾਲੇ ਜਵਾਨ ਲਈ ਪੰਜਾਬੀ ਇਨਾਮਾਂ ਦੀਆਂ ਝੜੀਆਂ ਲਗਾ ਦਿੰਦੇ  ਹਨ। ਪਰ ਜਦੋ ਉਸੇ ਖਿਡਾਰੀ ਦੇ ਸੱਟ ਲੱਗ ਜਾਂਦੀ ਹੈ ਤਾਂ ਉਸਦਾ ਹਾਲ ਜਾਣਨ ਵਾਲੇ ਚੰਦ ਹੀ ਲੋਕ ਹੁੰਦੇ ਹਨ। ਜਿਆਦਾਤਰ ਕਬੱਡੀ ਖਿਡਾਰੀਆਂ ਦੀ ਅਜਿਹੀ ਮੰਗ ਰਹੀ ਹੈ ਕਿ ਖਿਡਾਰੀਆਂ ਲਈ ਅਜਿਹਾ ਪ੍ਰਬੰਧ ਕਬੱਡੀ ਪ੍ਰੇਮੀ ਕਰਵਾਉਣ ਕਿ ਸੱਟ ਲੱਗਣ ‘ਤੇ ਵੀ ਉਸਦਾ ਪੂਰਾ ਸਾਥ ਨਿਭਾਇਆ ਜਾ ਸਕੇ।
ਜੋਤਾ ਮਹਿਮਦਵਾਲ ਦੇ ਪਿਤਾ ਪਰਮਜੀਤ ਸਿੰਘ ਆਪਣੇ ਪੁੱਤਰ ਦੇ ਖੇਡ ਪ੍ਰਦਰਸ਼ਨ ਤੋਂ ਖੁਸ਼ ਹਨ ਪਰ ਉਨ੍ਹਾਂ ਦੀ ਨਾਰਾਜ਼ਗੀ ਪੰਜਾਬ ਦੀ ਸਰਕਾਰ ਤੋਂ ਕਾਫੀ ਹੈ। ਪੰਜਾਬ ਦੀ ਮਾਂ ਖੇਡ ਕਬੱਡੀ ਲਈ ਪੰਜਾਬ ਦੀ ਹੀ ਸਰਕਾਰ ਨਜਰਅੰਦਾਜੀ ਵਰਤੇ ਤਾਂ ਇਸਤੋ ਮਾੜੀ ਗੱਲ ਕੀ ਹੋ ਸਕਦੀ ਹੈ।  ਉਨ੍ਹਾਂ ਸਰਕਾਰ ਨੂੰ ਨੌਜਵਾਨਾਂ ਦਾ ਰੁਝਾਨ ਖੇਡਾਂ ਵੱਲ ਵਧਾਉਣ ਲਈ ਬਣਦੇ ਉਪਰਾਲੇ ਕਰਨ ਦੀ ਬੇਨਤੀ ਕੀਤੀ।
ਮਾਤਾ ਰਾਜਵਿੰਦਰ ਕੌਰ ਨੂੰ ਜਦ ਕੋਈ ਆ ਕੇ ਜੋਤੇ ਬਾਰੇ ਪੁੱਛਦਾ ਹੈ ਤਾਂ ਉਹ ਫੁੱਲੇ ਨਹੀਂ ਸਮਾਉਂਦੇ।  ਜੋਤਾ ਦੇ ਬਚਪਨ ਤੇ ਉਸਦੀਆਂ ਸ਼ਰਾਰਤਾਂ ਬਾਰੇ ਅੱਜ ਵੀ ਮਾਤਾ ਰਾਜਵਿੰਦਰ ਕੌਰ ਦੀਆਂ ਯਾਦਾਂ ਤਾਜ਼ੀਆਂ ਹਨ।
ਅਜੇ ਉਮਰ ਬਹੁਤ ਘੱਟ ਹੈ ਅਤੇ ਜੋਤਾ ਮਹਿਮਦਵਾਲ ਨੇ ਹੋਰ ਵੀ ਬਹੁਤ ਅੱਗੇ ਜਾਣਾ ਹੈ। ਇਸ ਲਈ ਜੋਤਾ ਮਿਹਨਤ ਵੀ ਜੀਅ ਤੋੜ ਕਰ ਰਿਹਾ ਹੈ।
Short URL:tvp http://bit.ly/2AQRRY3

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab