Site icon TV Punjab | Punjabi News Channel

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੀ ਹੋਈ ਮੌ.ਤ, 114 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ

ਡੈਸਕ- ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੁਆਨ ਵਿਸੇਂਟ ਪੇਰੇਜ਼ ਮੋਰਾ ਦੀ ਮੌਟ ਹੋ ਗਈ ਹੈ। ਉਨ੍ਹਾਂ ਨੇ 114 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਿਹਾ। ਜੁਆਨ ਵੈਨੇਜ਼ੁਏਲਾ ਦਾ ਰਹਿਣ ਵਾਲਾ ਸੀ। ਫਰਵਰੀ 2022 ਵਿੱਚ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵੱਲੋਂ ਉਸਨੂੰ ਸਭ ਤੋਂ ਬਜ਼ੁਰਗ ਵਿਅਕਤੀ ਘੋਸ਼ਿਤ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 112 ਸਾਲ 253 ਦਿਨ ਸੀ।

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵੀਟਰ) ‘ਤੇ ਜੁਆਨ ਦੀ ਮੌਤ ਦੀ ਘੋਸ਼ਣਾ ਕੀਤੀ। ਜੁਆਨ ਦਾ ਜਨਮ 27 ਮਈ 1909 ਨੂੰ ਹੋਇਆ ਸੀ। ਉਸਦੇ 11 ਪੁੱਤਰ, 41 ਪੋਤੇ-ਪੋਤੀਆਂ, 18 ਪੜਪੋਤੇ ਅਤੇ 12 ਪੜ ਪੜ ਪੋਤੇ-ਪੋਤੀਆਂ ਹਨ। ਗਿਨੀਜ਼ ਦੀ ਰਿਪੋਰਟ ਮੁਤਾਬਕ ਜੁਆਨ ਵਿਸੇਂਟ ਪੇਸ਼ੇ ਤੋਂ ਕਿਸਾਨ ਸੀ। ਵਿਸੇਂਟ ਨੇ ਦੱਸਿਆ ਸੀ ਕਿ ਉਸ ਦੀ ਲੰਬੀ ਉਮਰ ਦਾ ਰਾਜ਼ ਸਖ਼ਤ ਮਿਹਨਤ, ਸਮੇਂ ਸਿਰ ਆਰਾਮ ਕਰਨਾ ਅਤੇ ਹਰ ਰੋਜ਼ ਇੱਕ ਗਲਾਸ ਗੰਨੇ ਦਾ ਸ਼ਰਾਬ ਪੀਣਾ ਹੈ।

ਸਾਲ 1938 ਵਿਚ ਜੁਆਨ ਨੇ ਐਡੀਓਫਿਨਾ ਗਾਰਸੀਆ ਨਾਂ ਦੀ ਔਰਤ ਨਾਲ ਵਿਆਹ ਕੀਤਾ। ਉਸਦੀ ਪਤਨੀ ਦੀ 1997 ਵਿੱਚ ਮੌਤ ਹੋ ਗਈ ਸੀ। ਜਦੋਂ ਜੁਆਨ ਨੂੰ 2022 ਵਿੱਚ ਸਭ ਤੋਂ ਬਜ਼ੁਰਗ ਵਿਅਕਤੀ ਐਲਾਨਿਆ ਗਿਆ ਸੀ, ਉਸ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਸੀ। ਉਸ ਨੇ ਕੋਈ ਖਾਸ ਦਵਾਈ ਨਹੀਂ ਲਈ। ਸਪੇਨ ਦੇ ਸੈਟਰਨੀਨੋ ਡੇ ਲਾ ਫੁਏਂਤੇ ਗਾਰਸਿਆ ਦੀ 18 ਜਨਵਰੀ 2022 ਨੂੰ 112 ਸਾਲ ਅਤੇ 341 ਦਿਨਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜੁਆਨ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਜੀਵਿਤ ਵਿਅਕਤੀ ਦਾ ਖਿਤਾਬ ਮਿਲਿਆ।

Exit mobile version