ਖੇਲੋ ਇੰਡੀਆ ਯੂਥ ਗੇਮਜ਼ ‘ਚ ਪੰਜਾਬ ਦੇ ਖਿਡਾਰੀਆਂ ਦੀ ਝੰਡੀ 

ਖੇਲੋ ਇੰਡੀਆ ਯੂਥ ਗੇਮਜ਼ ‘ਚ ਪੰਜਾਬ ਦੇ ਖਿਡਾਰੀਆਂ ਦੀ ਝੰਡੀ 

SHARE

ਚੰਡੀਗੜ| ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਪੰਜਵੇਂ ਦਿਨ ਵੀ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਰਿਹਾ। ਖਾਸ ਕਰ ਕੇ ਅਥਲੈਟਿਕਸ ਤੇ ਜੂਡੋ ਵਿੱਚ ਪੰਜਾਬ ਨੇ ਕਈ ਤਮਗੇ ਜਿੱਤੇ। ਜੂਡੋ ਦੇ ਅੰਡਰ 17 ਤੇ 21 ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਉਪ ਜੇਤੂ ਰਿਹਾ। ਜੂਡੋ ਦੇ ਅੰਡਰ 17 ਮੁਕਾਬਲਿਆਂ ਵਿੱਚ ਓਵਰ ਆਲ ਪੰਜਾਬ ਦੂਜੇ ਅਤੇ ਅੰਡਰ 21 ਵਿੱਚ ਤੀਜੇ ਸਥਾਨ ਉਤੇ ਰਿਹਾ। ਪੰਜਵੇਂ ਦਿਨ ਪੰਜਾਬ ਨੇ ਕੁੱਲ 9 ਤਮਗੇ ਜਿੱਤੇ ਜਿਨ੍ਹਾਂ ਵਿੱਚ 5 ਸੋਨੇ, 2-2 ਚਾਂਦੀ ਤੇ ਕਾਂਸੀ ਦੇ ਤਮਗੇ ਸ਼ਾਮਲ ਸਨ।

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਪ੍ਰਾਪਤੀ ਦਾ ਸਿਹਰਾ ਖਿਡਾਰੀਆਂ ਦੇ ਕੋਚਾਂ ਅਤੇ ਮਾਪਿਆਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਲੋਹੜੀ ਦੇ ਤਿਉਹਾਰ ਵਾਲੇ ਦਿਨ ਖਿਡਾਰੀਆਂ ਨੇ ਤਮਗਾ ਜਿੱਤ ਕੇ ਦੋਹਰੀ ਖੁਸ਼ੀ ਦਿੱਤੀ ਹੈ।

ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਅੰਡਰ 21 ਦੇ ਜੈਵਲਿਨ ਥਰੋਅ, ਅਮਨਦੀਪ ਸਿੰਘ ਨੇ ਅੰਡਰ 17 ਦੇ ਸ਼ਾਟਪੁੱਟ, ਗੁਰਕੀਰਤ ਸਿੰਘ ਨੇ ਅੰਡਰ 21 ਦੇ ਹੈਮਰ ਥਰੋਅ, ਜੋਬਨਦੀਪ ਸਿੰਘ ਨੇ ਅੰਡਰ 17 ਜੂਡੋ ਦੇ 100 ਕਿਲੋ ਵਰਗ ਅਤੇ ਹਰਸ਼ਦੀਪ ਸਿੰਘ ਬਰਾੜ ਨੇ ਅੰਡਰ 17 ਜੂਡੋ ਦੇ 81 ਕਿਲੋ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ।

ਸ੍ਰੀਮਤੀ ਗਿੱਲ ਨੇ ਅੱਗੇ ਦੱਸਿਆ ਕਿ ਅੰਡਰ 21 ਦੇ 400 ਮੀਟਰ ਹਰਡਲਜ਼ ਦੌੜ ਵਿੱਚ ਅਨਮੋਲ ਸਿੰਘ ਤੇ ਅੰਡਰ 21 ਜੂਡੋ ਦੇ 78 ਕਿਲੋ ਵਰਗ ਵਿੱਚ ਸਿਮਰਨ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਅੰਡਰ 21 ਜੂਡੋ ਦੇ 70 ਕਿਲੋ ਵਰਗ ਵਿੱਚ ਸਿਮਰਨਜੀਤ ਕੌਰ ਤੇ ਅੰਡਰ 21 ਦੇ ਜਿਮਨਾਸਟਕ ਮੁਕਾਬਲਿਆਂ ਵਿੱਚ ਆਰੀਅਨ ਸ਼ਰਮਾ ਨੇ ਕਾਂਸੀ ਦਾ ਤਮਗਾ ਜਿੱਤਿਆ।
Short URL:tvp http://bit.ly/2SYHJUh

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab