Site icon TV Punjab | Punjabi News Channel

5G ਤਕਨੀਕ ਖਿਲਾਫ਼ ਪਟੀਸ਼ਨ ਪਾਉਣੀ ਜੂਹੀ ਚਾਵਲਾ ਨੂੰ ਪਈ ਮਹਿੰਗੀ, ਹਾਈਕੋਰਟ ਨੇ ਠੋਕਿਆ 20 ਲੱਖ ਰੁਪਏ ਜ਼ਰਮਾਨਾ

ਟੀਵੀ ਪੰਜਾਬ ਬਿਊਰੋ- 5ਜੀ ਤਕਨੀਕ ਖ਼ਿਲਾਫ਼ ਮੁੰਬਈ ਹਾਈ ਕੋਰਟ ਵਿੱਚ ਪਟੀਸ਼ਨ ਪਾੳਣਾ ਜੂਹੀ ਚਾਵਲਾ ਨੂੰ ਬਹੁਤ ਮਹਿੰਗਾ ਪਿਆ ਕੋਰਟ ਨੇ ਇਸ ਮਾਮਲੇ ਵਿੱਚ ਜੂਹੀ ਚਾਵਲਾ ਨੂੰ 20 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਅਦਾਕਾਰਾ ਜੂਹੀ ਚਾਵਲਾ ਨੇ ਪਿਛਲੇ ਸੋਮਵਾਰ ਦੇਸ਼ ’ਚ 5ਜੀ ਤਕਨੀਕ ਦੇ ਖਿਲਾਫ਼ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਉਨ੍ਹਾਂ ਕਿਹਾ ਸੀ ਕਿ ਨਾਗਰਿਕਾਂ, ਜਾਨਵਰਾਂ, ਬਨਸਪਤੀਆਂ ਅਤੇ ਜੀਵਾਂ ’ਤੇ 5ਜੀ ਤਕਨੀਕ ਦੀ ਰੇਡੀਏਸ਼ਨ ਦਾ ਮਾਰੂ ਪ੍ਰਭਾਵ ਪਵੇਗਾ। ਹਾਲ ਹੀ ’ਚ ਕੋਰਟ ਨੇ ਇਸ ਬਾਰੇ ਫ਼ੈਸਲਾ ਸੁਣਾਇਆ ਹੈ।

ਹਾਈ ਕੋਰਟ ਨੇ ਜੂਹੀ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਨੇ ਕਾਨੂੰਨੀ ਪ੍ਰਕਿਰਿਆ ਦੀ ਗ਼ਲਤ ਵਰਤੋਂ ਕੀਤੀ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਇਹ ਪਬਲਿਸਿਟੀ ਬਟੋਰਨ ਲਈ ਕੀਤਾ ਗਿਆ ਹੈ ਕਿਉਂਕਿ ਪਟੀਸ਼ਨਕਰਤਾ (ਜੂਹੀ ਚਾਵਲਾ) ਨੂੰ ਖ਼ੁਦ ਨਹੀਂ ਕਿ ਉਸ ਦੀ ਪਟੀਸ਼ਨ ਤੱਥਾਂ ਦੇ ਆਧਾਰਿਤ ਨਹੀਂ ਹੋ ਕੇ ਪੂਰੀ ਤਰ੍ਹਾਂ ਨਾਲ ਕਾਨੂੰਨੀ ਸਲਾਹ ’ਤੇ ਆਧਾਰਿਤ ਸੀ। ਪਬਲਿਸਿਟੀ ਬਟੋਰਨ ਅਤੇ ਕੋਰਟ ਦੇ ਸਮੇਂ ਦੀ ਗ਼ਲਤ ਵਰਤੋਂ ਲਈ ਉਨ੍ਹਾਂ ’ਤੇ ਜੁੁਰਮਾਨਾ ਲਗਾਇਆ ਗਿਆ ਹੈ। 
ਜੂਹੀ ਚਾਵਲਾ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਪਬਲਿਸਿਟੀ ਲਈ ਪਟੀਸ਼ਨ ਦਾਇਰ ਕੀਤੀ ਗਈ ਅਤੇ ਕੋਰਟ ਦਾ ਵੀਡੀਓ ਲਿੰਕ ਸ਼ੇਅਰ ਕੀਤਾ ਗਿਆ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਹੈ ਕਿ ਪਟੀਸ਼ਨਕਰਤਾ ਨੇ ਪੂਰੀ ਕੋਰਟ ਫੀਸ ਵੀ ਜਮ੍ਹਾ ਨਹੀਂ ਕਰਵਾਈ, ਜੋ ਡੇਢ ਲੱਖ ਤੋਂ ਉੱਪਰ ਹੈ। ਉਨ੍ਹਾਂ ਨੇ ਇਕ ਹਫ਼ਤੇ ਦੇ ਅੰਦਰ ਇਹ ਰਕਮ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।ਕੋਰਟ ਨੇ ਕਿਹਾ ਕਿ ਪੂਰੀ ਪਟੀਸ਼ਨ ਲੀਗਰ ਐਡਵਾਈਜ਼ਰ ’ਤੇ ਆਧਾਰਿਤ ਸੀ ਜਿਸ ’ਚ ਕੋਈ ਵੀ ਤੱਥ ਨਹੀਂ ਰੱਖੇ ਗਏ। ਪਟੀਸ਼ਨਕਰਤਾ ਨੇ ਪਬਲਿਸਿਟੀ ਲਈ ਕੋਰਟ ਦਾ ਕੀਮਤੀ ਸਮਾਂ ਬਰਬਾਦ ਕੀਤਾ। ਇਹ ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਕੋਰਟ ਦੀ ਕਾਰਜਵਾਹੀ ਦੀ ਵੀਡੀਓ ਲਿੰਕ ਆਪਣੇ ਪ੍ਰਸ਼ੰਸਕ ਦੇ ਨਾਲ ਸ਼ੇਅਰ ਕੀਤੀ।

Exit mobile version