ਕਬੱਡੀ ‘ਚ ਧਾਕ ਜਮਾਉਣ ਵਾਲੇ ਖਿਡਾਰੀ ਦੀ ਇੰਗਲੈਂਡ ‘ਚ ਮੌਤ, ਪਿੰਡ ‘ਚ ਛਾਇਆ ਸੋਗ

Share News:

ਮਸ਼ਹੂਰ ਕਬੱਡੀ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦਾ ਇੰਗਲੈਂਡ ‘ਚ ਦੇਹਾਂਤ ਹੋ ਗਿਆ। ਕੁਲਜੀਤ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਘੱਲ ਕਲਾਂ ਦਾ ਜੰਮਪਲ ਸੀ। ਉਸ ਨੇ ਮਾਲਵਾ ਖ਼ੇਤਰ ਤੇ ਦੇਸ਼-ਵਿਦੇਸ਼ ‘ਚ ਲਗਾਤਾਰ ਕਈ ਦਹਾਕੇ ਮਾਂ ਖੇਡ ਕਬੱਡੀ ‘ਚ ਧਾਕ ਜਮਾਈ।ਕੁਲਜੀਤ ਨੂੰ ਦਿਲ ਦਾ ਰੋਗ ਸੀ ਅਤੇ ਤਿੰਨ ਸਾਲ ਪਹਿਲਾਂ ਉਨ੍ਹਾਂ ਦੀ ਬਾਈਪਾਸ ਸਰਜਰੀ ਹੋਈ ਸੀ। ਕੁਲਜੀਤ ਪਿਛਲੇ ਸਮੇਂ ਤੋਂ ਠੀਕ ਸੀ, ਪਰ ਅੱਜ ਉਨ੍ਹਾਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਹੋਣਹਾਰ ਕਬੱਡੀ ਖਿਡਾਰੀ ਕੁਲਜੀਤ ਦੀ ਮੌਤ ਦੀ ਖ਼ਬਰ ਦਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਪੱਤਾ ਲੱਗਾ ਤਾਂ ਸਾਰਾ ਪਿੰਡ ਸੋਗ ‘ਚ ਡੁੱਬ ਗਿਆ।

leave a reply