Kapurthala Jail: ਜੇਲ ਬਰੇਕ ਦੀ ਯੋਜਨਾ ਬਣਾ ਰਹੇ 5 ਗੈਂਗਸਟਰ ਕਾਬੂ

Share News:

ਮਾਡਰਨ ਜੇਲ੍ਹ ‘ਚੋਂ ਬੰਦ ਗੈਂਗਸਟਰ ਨੂੰ ਭਜਾਉਣ ਦੀ ਸੀ ਯੋਜਨਾ

Kapurthala: ਕਪੂਰਥਲਾ ਪੁਲਿਸ ਨੇ ਇਕ ਖਤਰਨਾਕ ਗੈਂਗਸਟਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜੋ ਕਿ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਮਾਡਰਨ ਜੇਲ੍ਹ ਵਿਚ ਬੰਦ ਇਕ ਖਤਰਨਾਕ ਗੈਂਗਸਟਰ ਨੂੰ ਭਜਾਉਣ ਦੀ ਯੋਜਨਾ ਬਣਾ ਰਹੇ ਸਨ। ਇਸ ਉਪਰੰਤ ਇਸ ਗਿਰੋਹ ਦੀ ਡਾਕਾ ਮਾਰਨ ਦੀ ਵੀ ਯੋਜਨਾ ਸੀ। ਪੁਲਿਸ ਨੇ ਇਨ੍ਹਾਂ ਪਾਸੋਂ ਦੋ ਪਿਸਤੌਲਾਂ ਤੇ ਚਾਰ ਦਾਤਰ ਬਰਾਮਦ ਕੀਤੇ ਹਨ।

ਐਸ.ਐਸ.ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚ ਇਕ ਬਟਾਲਾ ਦੇ ਗੰਨ ਹਾਊਸ ਮਾਲਕ ਦਾ ਬੇਟਾ ਵੀ ਸ਼ਾਮਲ ਹੈ। ਇਨ੍ਹਾਂ ਦੋਸ਼ੀਆਂ ਦੇ ਤਿੰਨ ਫ਼ਰਾਰ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

leave a reply