ਕਪੂਰਥਲਾ- ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਚ ਬੇਅਦਬੀ ਦੀ ਘਟਨਾ ਨੂੰ ਲੈ ਕੇ ਇੱਕ ਨੌਜਵਾਨ ਨੂੰ ਭੀੜ ਵਲੋਂ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ.ਕਪੂਰਥਲਾ ਪੁਲਿਸ ਨੇ ਇਸ ਮਾਮਲੇ ਚ ਕਤਲ ਦੀ ਧਾਰਾ ਜੋੜ ਕੇ ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਸਿੰਘ ਗ੍ਰਿਫਤਾਰ ਕਰ ਲਿਆ ਹੈ.
ਇਸ ਤੋਂ ਪਹਿਲਾਂ ਸਵੇਰੇ ਚੰਡੀਗੜ੍ਹ ਚ ਪੈ੍ਰਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕੀ ਕਪੂਰਥਲਾ ਚ ਬੇਅਦਬੀ ਨਹੀਂ ਹੋਈ ਸੀ.ਜਾਂਚ ਦੌਰਾਨ ਅਜਿਹੇ ਕੋਈ ਤੱਥ ਸਾਹਮਨੇ ਨਹੀਂ ਆਏ ਹਨ.ਪੁਲਿਸ ਨੇ ਫਿਲਹਾਲ ਕੇਸ ਚ ਬੇਅਦਬੀ ਦੀ ਧਾਰਾ ਨੂੰ ਖਤਮ ਤਾਂ ਨਹੀਂ ਕੀਤਾ ਹੈ ਬਲਕਿ ਕਤਲ ਦੀ ਧਾਰਾ ਜੋੜ ਕੇ ਸੇਵਾਦਾਰ ਅਮਰਜੀਤ ਨੂੰ ਗ੍ਰਿਫਤਾਰ ਕੀਤਾ ਹੈ.ਇਲਜ਼ਾਮ ਹੈ ਕੀ ਨੌਜਵਾਨ ਦੇ ਗੁਰਦੁਆਰਾ ਚ ਆਉਣ ‘ਤੇ ਸੇਵਾਦਾਰ ਵਲੋਂ ਸਪੀਕਰ ‘ਤੇ ਅਨਾਉਂਸਮੈਂਟ ਕਰ ਪਿੰਡਵਾਸੀਆਂ ਨੂੰ ਇਕੱਤਰ ਕੀਤਾ ਸੀ.ਇਨ੍ਹਾਂ ਹੀ ਨਹੀਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਲੋਕਾਂ ਦਾ ਇੱਕਠ ਕੀਤਾ ਗਿਆ ਸੀ.ਜਾਂਚ ਤੋਂ ਪਹਿਲਾਂ ਹੀ ਗੁੱਸਾਈ ਭੀੜ ਨੇ ਉਕਤ ਨੌਜਵਾਨ ਨੂੰ ਮਾਰ ਦਿੱਤਾ ਸੀ.