Site icon TV Punjab | Punjabi News Channel

ਕੇਜਰੀਵਾਲ ਦੇ ਵਿਸ਼ਵਾਸ ਪ੍ਰਸਤਾਵ ‘ਤੇ ਚਰਚਾ ਅੱਜ, CM ਅੱਜ ਕੋਰਟ ‘ਚ ਹੋ ਸਕਦੇ ਹਨ ਪੇਸ਼

ਡੈਸਕ- ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਵਿਸ਼ਵਾਸ ਪ੍ਰਸਤਾਵ ‘ਤੇ ਵਿਧਾਨ ਸਭਾ ਵਿਚ ਸਵੇਰੇ 11 ਵਜੇ ਚਰਚਾ ਹੋਵੇਗੀ। ਮੁੱਖ ਮੰਤਰੀ ਕੇਜਰੀਵਾਲ ਨੂੰ ਵਿਧਾਨ ਸਭਾ ਵਿਚ ਤੀਜੀ ਵਾਰ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਭਾਜਪਾ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਰਕਾਰ ਡੇਗਣਾ ਚਾਹੁੰਦੀ ਹੈ। ਉਨ੍ਹਾਂ ਨੇ ਭਾਜਪਾ ‘ਤੇ ਖਰੀਦ-ਫਰੋਖਤ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ ਹੈ।

ਸਪੀਕਰ ਰਾਮ ਨਿਵਾਸ ਗੋਇਲ ਨੇ ਵਿਸ਼ਵਾਸ ਪ੍ਰਸਤਾਵ ਸਵੀਕਾਰ ਕਰਨ ਦੇ ਬਾਅਦ ਵੀਰਵਾਰ ਨੂੰ ਸਦਨ ਨੂੰ ਮੁਲਤਵੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸ਼ਨੀਵਾਰ ਨੂੰ ਇਸ ਵਿਸ਼ਵਾਸ ਪ੍ਰਸਤਾਵ ‘ਤੇ ਚਰਚਾ ਹੋਵੇਗੀ। ਕੇਜਰੀਵਾਲ ਨੇ ਇਸ ਤੋਂ ਪਹਿਲਾਂ ਮਾਰਚ 2023 ਵਿਚ ਅਤੇ ਅਗਸਤ 2022 ਵਿਚ ਵਿਧਾਨ ਸਭਾ ਵਿਚ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਸੀ।

ਅੱਜ ਹੀ ਦੇ ਦਿਨ ਕੇਜਰੀਵਾਲ ਨੂੰ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਵਿਚ ਵੀ ਪੇਸ਼ ਹੋਣਾ ਹੈ। ਸ਼ਰਾਬ ਘਪਲੇ ਵਿਚ ਈਡੀ ਦੇ 5 ਸੰਮਨ ਦੇ ਬਾਅਦ ਵੀ ਕੇਜਰੀਵਾਲ ਦੇ ਪੇਸ਼ ਨਾ ਹੋਣ ‘ਤੇ ਕੋਰਟ ਵਿਚ ਪਟੀਸ਼ਨ ਲਗਾਈ ਸੀ। ਇਸ ‘ਤੇ 14 ਫਰਵਰੀ ਨੂੰ ਕੋਰਟ ਨੇ ਕੇਜਰੀਵਾਲ ਨੂੰ ਸੰਮਨ ਜਾਰੀ ਕਰਦੇ ਹੋਏ 17 ਫਰਵਰੀ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਇਸ ਦੇ ਫੌਰਨ ਬਾਅਦ ਈਡੀ ਨੇ ਕੇਜਰੀਵਾਲ ਨੂੰ 6ਵਾਂ ਸੰਮਨ ਜਾਰੀ ਕੀਤਾ ਤੇ 19 ਫਰਵਰੀ ਨੂੰ ਪੁੱਛਗਿਛ ਲਈ ਬੁਲਾਇਆ ਹੈ।

ਵਿਧਾਨ ਸਭਾ ਵਿਚ ਵਿਸ਼ਵਾਸ ਮਤ ਪ੍ਰਸਤਾਵ ਪੇਸ਼ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਜਾਪਾ ਦਿੱਲੀ ਵਿਚ ਆਪ੍ਰੇਸ਼ਨ ਲੋਟਸ ਚਲਾ ਰਹੀ ਸੀ। ਸਾਡੀ ਪਾਰਟੀ ਦੇ 2 ਵਿਧਾਇਕਾਂ ਨਾਲ ਉਨ੍ਹਾਂ ਨੇ ਸੰਪਰਕ ਕੀਤਾ ਤੇ ਦਾਅਵਾ ਕੀਤਾ ਕਿ ਕੇਜਰੀਵਾਲ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਵੇਂ ਵਿਧਾਇਕਾਂ ਨੂੰ ਭਾਜਪਾ ਦੇ ਲੋਕਾਂ ਨੇ ਕਿਹਾ ਕਿ ਆਪ ਦੇ 21 ਹੋਰ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ ਤੇ ਪਾਰਟੀ ਛੱਡਣ ਨੂੰ ਤਿਆਰ ਹਨ। ਉਨ੍ਹਾਂ ਨੂੰ 25-25 ਕਰੋੜ ਰੁਪਏ ਆਫਰ ਕੀਤੇ ਗਏ ਹਨ। ਹਾਲਾਂਕਿ ਅਸੀਂ ਜਦੋਂ ਵਿਧਾਇਕਾਂ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ।

Exit mobile version