Site icon TV Punjab | Punjabi News Channel

ਅਰਵਿੰਦ ਕੇਜਰੀਵਾਲ ਦਾ ਪੰਜਾਬ ‘ਚ ਦੂਜਾ ਦਿਨ, ਸ਼੍ਰੀ ਵਾਲਮਿਕੀ ਤਰਥ ਦੇ ਕਰਨਗੇ ਦਰਸ਼ਨ

ਡੈਸਕ- ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਹਨ। ਕੇਜਰੀਵਾਲ ਅੰਮ੍ਰਿਤਸਰ ‘ਚ ਸ਼੍ਰੀ ਵਾਲਮਿਕੀ ਤੀਰਥ ‘ਤੇ ਜਾ ਕੇ ਮੱਥਾ ਟੇਕਣਗੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਸਦ ਮੈਂਬਰ ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਹੋਣਗੇ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਬੀਤੀ ਰਾਤ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਕੁਝ ਕਰੀਬੀ ਆਗੂਆਂ ਨਾਲ ਮੀਟਿੰਗ ਵੀ ਕੀਤੀ।

ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਦੌਰੇ ਦੌਰਾਨ ਸਿਰਫ਼ ਅੰਮ੍ਰਿਤਸਰ ਵਿੱਚ ਹੀ ਠਹਿਰੇ ਹੋਏ ਹਨ। ਅਰਵਿੰਦ ਕੇਜਰੀਵਾਲ ਬੁੱਧਵਾਰ ਦੁਪਹਿਰ ਕਰੀਬ 2 ਵਜੇ ਅੰਮ੍ਰਿਤਸਰ ਪਹੁੰਚੇ। ਜਿਸ ਤੋਂ ਬਾਅਦ ਉਹ ਸਿੱਧੇ ਹੋਟਲ ਗਏ ਅਤੇ ਉਥੋਂ ਮੱਥਾ ਟੇਕਣ ਲਈ ਹਰਿਮੰਦਰ ਸਾਹਿਬ ਪਹੁੰਚੇ। ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਗਏ ਅਤੇ ਸ਼ਾਮ 6 ਵਜੇ ਦੇ ਕਰੀਬ ਰੋਡ ਸ਼ੋਅ ਕੱਢਿਆ। ਇਹ ਰੋਡ ਸ਼ੋਅ ਵਾਲ ਸਿਟੀ ਦੇ ਅੰਦਰ ਕੱਢਿਆ ਗਿਆ। ਜਿੱਥੇ ਉਹ ਲਾਹੌਰੀ ਗੇਟ ਤੋਂ ਰਵਾਨਾ ਹੋ ਕੇ ਸ਼ਕਤੀ ਨਗਰ ਪਹੁੰਚੇ।

ਅਰਵਿੰਦ ਕੇਜਰੀਵਾਲ ਇਸ ਸਮੇਂ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਰਾਤ ਠਹਿਰੇ। ਜਿੱਥੇ ਰਾਤ ਨੂੰ ਉਨ੍ਹਾਂ ਨੇ ਆਪ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ। ਮੀਟਿੰਗ ਵਿੱਚ ਉਨ੍ਹਾਂ ਪੰਜਾਬ ਦੀਆਂ 13 ਸੀਟਾਂ ਦੀ ਬਰਾਬਰੀ ਕਰਦਿਆਂ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਮੁੜ ਪੰਜਾਬ ਆਉਣ ਦੀ ਯੋਜਨਾ ਬਣਾਈ ਹੈ।

Exit mobile version