ਸੰਗਰੂਰ- ਜਲੰਧਰ ਦੇ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਨਜ਼ਦੀਕ ਨਾਅਰੇ ਲਿਖੇ ਜਾਣ ਤੋਂ ਬਾਅਦ ਹੁਣ ਸੰਗਰੂਰ ਦੇ ਸ਼੍ਰੀ ਮਹਾਕਾਲੀ ਮਦਰ ਦੀ ਕੰਧ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਸੰਗਰੂਰ ਦੌਰੇ ‘ਤੇ ਹਨ, ਉਨ੍ਹਾਂ ਦੇ ਦੌਰੇ ਤੋਂ ਐਨ ਪਹਿਲਾਂ ਕਾਲੀ ਦੇਵੀ ਮੰਦਰ ਦੇ ਪਿਛਲੇ ਮੁੱਖ ਗੇਟ ‘ਤੇ ਕੰਧਾਂ ‘ਤੇ ਬੀਤੀ ਰਾਤ ਪੰਜਾਬ ਹਲ ਖ਼ਾਲਿਸਤਾਨ ਰਿਫਰੈਂਡਮ 2023 ਦੇ ਨਾਅਰੇ ਲਿਖੇ ਪਾਏ ਗਏ ਜਿਸ ਤੋਂ ਉਪਰੰਤ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।
ਕਾਲੇ ਰੰਗ ਨਾਲ ਲਿਖੇ ਇਨ੍ਹਾਂ ਨਾਅਰਿਆਂ ਦੀ ਭਿਣਕ ਪੈਂਦਿਆਂ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਤੁਰੰਤ ਤਿੰਨਾਂ ਤੇ ਰੰਗ ਕਰਵਾ ਕੇ ਮਿਟਾ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਕੌਣ ਹਨ .
ਖ਼ਾਲਿਸਤਾਨੀ ਨਾਅਰਿਆਂ ਦੇ ਲਿਖਣ ਦੇ ਨਾਲ ਨਾਲ ਇਕ ਗੁਰਪਤਵੰਤ ਸਿੰਘ ਪਨੂੰ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਪਨੂੰ ਨੇ ਦਾਅਵਾ ਕੀਤਾ ਹੈ ਕਿ ਖ਼ਾਲਿਸਤਾਨ ਪੱਖੀ ਸਿੱਖਾਂ ਵੱਲੋਂ ਇਹ ਨਾਅਰੇ ਲਿਖੇ ਗਏ ਹਨ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਾਲਿਸਤਾਨੀ ਪੱਖੀ ਸਿੱਖਾਂ ਦੀ ਮੱਦਦ ਅਤੇ ਹਮਾਇਤ ਨਾਲ ਬਣੀ ਹੈ। ਇਹ ਨਾਅਰੇ ਇਹ ਨਾਅਰੇ ਸੰਦੇਸ਼ ਦਿੰਦੇ ਹਨ ਕਿ ਛੱਬੀ ਜਨਵਰੀ 2- ਨੂੰ ਪੰਜਾਬ ਵਿਚ ਖਾਲਿਸਤਾਨ ਰੈਫਰੈਂਡਮ ਦੀ ਵੋਟ ਹੋਵੇਗੀ। ਵੀਡੀਓ ਵਿੱਚ ਬੋਲਣ ਵਾਲਾ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਅਗਰ ਕੇਜਰੀਵਾਲ ਅਤੇ ਭਗਵੰਤ ਮਾਨ ਖ਼ਾਲਿਸਤਾਨ ਦੇ ਖਿਲਾਫ਼ ਭੁਗਤਣਗੇ ਤਾਂ ਇਨ੍ਹਾਂ ਦਾ ਹਸ਼ਰ ਵੀ ਬੇਅੰਤ ਸਿੰਘ ਵਾਲਾ ਹੋਵੇਗਾ।