Site icon TV Punjab | Punjabi News Channel

ਹਿਮਾਚਲ ਵਿਧਾਨ ਸਭਾ ਬਾਹਰ ਖਾਲਿਸਤਾਨੀ ਝੰਡਾ ਲਗਾਉਣ ਵਾਲਾ ਪੰਜਾਬ ਤੋਂ ਕਾਬੂ , ਸਾਥੀ ਫਰਾਰ

ਚੰਡੀਗੜ੍ਹ- 9 ਮਈ ਨੂੰ ਹਿਮਾਚਲ ਦੇ ਧਰਮਸ਼ਾਕਾ ਸਥਿਤ ਵਿਧਾਨ ਸਭਾ ਦੇ ਬਾਹਰ ਖਾਲਿਸਤਾਨੀ ਝੰਡਾ ੳਤੇ ਕੰਧਾ ‘ਤੇ ਖਾਲਿਸਤਾਨ ਲਿਖਣ ਦੇ ਮਾਮਲੇ ਚ ਹਿਮਾਚਲ ਸਰਕਾਰ ਵਲੋਂ ਗਠਿਤ ਐੱਸ.ਆਈ.ਟੀ ਨੂੰ ਸਫਲਤਾ ਮਿਲੀ ਹੈ । ਹਿਮਾਚਲ ਪੁਲਿਸ ਨੇ ਇਸ ਮਾਮਲੇ ਚ ਇਕ ਨੌਜਵਾਨ ਹਰਬੀਰ ਸਿੰਘ ਰਾਜੂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਉਸਦਾ ਦੂਜਾ ਸਾਥੀ ਪਰਮਜੀਤ ਸਿੰਘ ਫਰਾਰ ਹੈ ।ਇਸਦੀ ਪੂਸ਼ਟੀ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੀਤੀ ਹੈ ।

ਹਿਮਾਚਲ ਚ ਖਾਲਿਸਤਾਨੀ ਹਰਕਤ ਦੇ ਤਾਰ ਪੰਜਾਬ ਨਾਲ ਜੁੜੇ ਹੋਏ ਪਾਏ ਗਏ ਹਨ ।ਐੱਸ.ਆਈ.ਟੀ ਨੇ ਇਸ ਮਾਮਲੇ ਚ ਦੌ ਨੌਜਵਾਨਾਂ ਨੂੰ ਦੋਸ਼ੀ ਪਾਇਆ ਹੈ ।ਬੁੱਧਵਾਰ ਤੜਕਸਾਰ ਹਿਮਾਚਲ ਪੁਲਿਸ ਵਲੋਂ ਪੰਜਾਬ ਦੇ ਰੋਪੜ ਚ ਦਬਿਸ਼ ਦਿੱਤੀ ਗਈ ।ਮੋਰਿਂਡਾ ਦੇ ਰਹਿਣ ਵਾਲੇ ਹਰਬੀਰ ਸਿੰਘ ਰਾਜੂ ਪੁੱਤਰ ਰਜਿੰਦਰ ਸਿੰਘ ਸ਼ੂਗਰ ਮਿੱਲ ਰੋਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਇਸੇ ਮਾਮਲੇ ਚ ਹੀ ਚਮਕੌਰ ਸਿਾਹਬ ਦੇ ਰiਹਿਣ ਵਾਲੇ ਪਰਮਜੀਤ ਸਿੰਘ ਦੇ ਘਰ ਵੀ ਰੇਡ ਕੀਤੀ ਗਈ । ਪਰ ਉਹ ਫਰਾਰ ਹੋਣ ਚ ਕਾਮਯਾਬ ਰਿਹਾ ।
ਮੁਹਾਲੀ ਹਮਲੇ ਤੋਂ ਬਾਅਦ ਐੱਸ.ਐੱਫ.ਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹਿਮਾਚਲ ਦੇ ਮੁੱਖ ਮੰਤਰੀ ਦੇ ਨਾਂ ਇਕ ਆਡੀਓ ਸੰਦੇਸ਼ ਵੀ ਜਾਰੀ ਕੀਤਾ ਸੀ ।ਮੁੱਖ ਮੰਤਰੀ ਨੂੰ ਮੁਹਾਲੀ ਰਾਕੇਟ ਹਮਲੇ ਵਾਂਗ ਹਿਮਾਚਲ ਵਿਧਾਨ ਸਭਾ ਚ ਅਜਿਹੀ ਹਰਕਤ ਕਰਨ ਦੀ ਧਮਕੀ ਦਿੱਤੀ ਗਈ ਹੈ ।

Exit mobile version