Site icon TV Punjab | Punjabi News Channel

ਤਾਲਿਬਾਨ ਤਿਆਰ ਕਰ ਰਹੇ ਨੇ ਕਿਲ ਲਿਸਟ

ਕਾਬੁਲ : ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ, ਤਾਲਿਬਾਨ ਉਨ੍ਹਾਂ ਸਾਰਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਇਸ ਦੇ ਵਿਚਾਰ ਵਿੱਚ ਇਸਲਾਮ ਵਿਰੋਧੀ ਹਨ। ਸੱਤਾ ਵਿੱਚ ਪੈਰ ਜਮਾਉਣ ਤੋਂ ਬਾਅਦ, ਤਾਲਿਬਾਨ ਨੇ ਹੁਣ ਕਈ ਨਿਯਮਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਹੁਣ ਤਾਲਿਬਾਨ ਲੜਾਕਿਆਂ ਨੇ ਬਾਲਗ ਸਾਈਟਾਂ ਦੀ ਖੋਜ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਨ੍ਹਾਂ ਵਿਚ ਕੰਮ ਕਰਨ ਵਾਲੀਆਂ ਸਾਰੀਆਂ ਔਰਤਾਂ ਨੂੰ ਫੜਿਆ ਜਾ ਸਕੇ ਅਤੇ ਸਖਤ ਸਜ਼ਾ ਦਿੱਤੀ ਜਾ ਸਕੇ। ਤਾਲਿਬਾਨ ਉਨ੍ਹਾਂ ਸਾਰੀਆਂ ਔਰਤਾਂ ਦੀ ਇਕ ਸੂਚੀ ਤਿਆਰ ਕਰ ਰਿਹਾ ਹੈ ਜੋ ਅਫਗਾਨਿਸਤਾਨ ਵਿਚ ਜਿਸਮ ਫਰੋਸੀ ਦਾ ਕਾਰੋਬਾਰ ਕਰ ਰਹੀਆਂ ਹਨ ਅਤੇ ਇਸ ਸੂਚੀ ਨੂੰ ਕਿਲ ਲਿਸਟ ਦਾ ਨਾਂਅ ਦਿੱਤਾ ਹੈ।

ਇਕ ਹਿੰਦੀ ਮੀਡੀਆ ਚੈਨਲ ਵਿਚ ਛਪੀ ਖਬਰ ਅਨੁਸਾਰ, ਤਾਲਿਬਾਨ ਲੜਾਕਿਆਂ ਦੇ ਕਈ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਅਫਗਾਨ ਸੈਕਸ ਵਰਕਰ ਦੂਜੇ ਦੇਸ਼ਾਂ ਦੇ ਪੁਰਸ਼ਾਂ ਦੇ ਨਾਲ ਸੈਕਸ ਕਰਦੀਆਂ ਨਜ਼ਰ ਆ ਰਹੀਆਂ ਹਨ। ਅਜਿਹੇ ਵੀਡੀਓਜ਼ ਤੋਂ ਬਾਅਦ ਹੁਣ ਤਾਲਿਬਾਨ ਨੇ ਇਨ੍ਹਾਂ ਔਰਤਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੀ ਸਰਕਾਰ ਵੇਲੇ ਵੀ ਤਾਲਿਬਾਨ ਅਜਿਹੀਆਂ ਔਰਤਾਂ ਨੂੰ ਜਨਤਕ ਤੌਰ ‘ਤੇ ਮੌਤ ਦੀ ਸਜ਼ਾ ਦਿੰਦਾ ਸੀ ਜਾਂ ਉਨ੍ਹਾਂ ਨੂੰ ਆਪਣੇ ਮਨੋਰੰਜਨ ਲਈ ਰੱਖਦਾ ਸੀ। ਜੋ ਔਰਤਾਂ ਜਿਨਸੀ ਕਾਰੋਬਾਰ ਵਿਚ ਸ਼ਾਮਲ ਸਨ ਜਾਂ ਤਾਂ ਉਨ੍ਹਾਂ ਦਾ ਸਿਰ ਕਲਮ ਕਰ ਦਿੱਤਾ ਗਿਆ ਜਾਂ ਪੱਥਰ ਮਾਰ ਦਿੱਤੇ ਗਏ।

ਟੀਵੀ ਪੰਜਾਬ ਬਿਊਰੋ

Exit mobile version