Site icon TV Punjab | Punjabi News Channel

26 ਜੁਲਾਈ ਨੂੰ ਔਰਤਾਂ ਚਲਾਉਣਗੀਆਂ ਕਿਸਾਨ ਸੰਸਦ

ਭਾਰਤੀ ਕਿਸਾਨ ਯੂਨੀਅਨ-ਏਕਤਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 26 ਜੁਲਾਈ ਨੂੰ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ 8 ਮਹੀਨੇ ਹੋ ਜਾਣਗੇ। ਇਸ ਅਰਸੇ ਦੌਰਾਨ ਕਿਸਾਨਾਂ ਨੇ ਮੀਂਹ, ਹਨੇਰੀ, ਤੂਫਾਨ, ਸਰਦੀ, ਗਰਮੀ ਤੇ ਇਸ ਤੋਂ ਇਲਾਵਾ ਸਰਕਾਰੀ ਚਾਲਾਂ ਅਤੇ ਜਬਰ ਦਾ ਸਾਹਮਣਾ ਸਬਰ, ਸਿਦਕ ਅਤੇ ਸ਼ਾਂਤਮਈ ਤਰੀਕੇ ਨਾਲ ਕੀਤਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਕੱਲ੍ਹ ਨੂੰ ਜੰਤਰ ਮੰਤਰ ਵਿਖੇ ਚੱਲਣ ਵਾਲੀ ‘ਕਿਸਾਨ ਸੰਸਦ’ ਦੀ ਸਮੁੱਚੀ ਕਾਰਵਾਈ ਔਰਤਾਂ ਚਲਾਉਣਗੀਆਂ। ਸੰਗਰੂਰ, ਮਾਨਸਾ, ਬਰਨਾਲਾ, ਬਠਿੰਡਾ, ਰੋਪੜ, ਅੰਮ੍ਰਿਤਸਰ, ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਸਮੇਤ ਪੰਜਾਬ ਤੋਂ ਕਿਸਾਨ-ਔਰਤਾਂ ਦੇ ਕਾਫ਼ਲੇ ਦਿੱਲੀ ਦੇ ਮੋਰਚਿਆਂ ‘ਚ ਪਹੁੰਚ ਚੁੱਕੇ ਹਨ।

 

 

Exit mobile version