Site icon TV Punjab | Punjabi News Channel

ਲੇਡੀ ਗੈਂਗਸਟਰ ਅੰਨੂ ਧਨਖੜ ਨੇਪਾਲ ਸਰਹੱਦ ਨੇੜੇ ਗ੍ਰਿਫਤਾਰ

ਡੈਸਕ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੱਛਮੀ ਦਿੱਲੀ ਦੇ ਬਰਗਰ ਕਿੰਗ ਵਿੱਚ ਹੋਏ ਕਤਲ ਮਾਮਲੇ ਵਿੱਚ ਅੰਨੂ ਧਨਖੜ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਗਰ ਕਿੰਗ ‘ਚ ਕਤਲ ਤੋਂ ਬਾਅਦ ਅੰਨੂ ਧਨਖੜ ਲੇਡੀ ਡਾਨ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ। ਉਹ ਹਿਮਾਂਸ਼ੂ ਭਾਊ ਗੈਂਗ ਦੀ ਮੈਂਬਰ ਹੈ। ਇਸ ਕਤਲ ਦੀ ਜ਼ਿੰਮੇਵਾਰੀ ਹਿਮਾਂਸ਼ੂ ਭਾਊ ਗੈਂਗ ਨੇ ਲਈ ਸੀ।

ਅਨੂੰ ਧਨਖੜ ਨੂੰ ਨੇਪਾਲ ਸਰਹੱਦ ਨੇੜੇ ਲਖੀਮਪੁਰ ਖੇੜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 18 ਜੂਨ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਬਰਗਰ ਕਿੰਗ ਰੈਸਟੋਰੈਂਟ ਦੇ ਅੰਦਰ ਅਮਨ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਬਰਗਰ ਕਿੰਗ ਰੈਸਟੋਰੈਂਟ ਵਿੱਚ ਅਮਨ ਦਾ ਕਤਲ ਕੀਤਾ ਗਿਆ ਤਾਂ ਸ਼ੂਟਰਾਂ ਨੇ 20 ਤੋਂ 25 ਰਾਊਂਡ ਫਾਇਰ ਕੀਤੇ। ਇਸ ਮਾਮਲੇ ‘ਚ ਅੰਨੂ ਧਨਖੜ ਫਰਾਰ ਸੀ।

ਪੁਲਿਸ ਨੇ ਕਿਹਾ ਹੈ ਕਿ ਦਿੱਲੀ ਵਿੱਚ ਵਾਪਰੇ ਸਨਸਨੀਖੇਜ਼ ਕਤਲ ਕਾਂਡ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਪੈਸ਼ਲ ਸੈੱਲ ਦੀ ਟੀਮ ਨੇ ਵੀ ਮੌਕੇ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਦੋਸ਼ੀਆਂ ਦੀ ਪਛਾਣ ਕਰਨ ਲਈ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਬਿਜੇਂਦਰ ਉਰਫ ਗੋਲੂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਮਾਮਲੇ ਨਾਲ ਜੁੜੇ ਕਈ ਦੋਸ਼ੀਆਂ ਦੀ ਪਛਾਣ ਹੋਈ, ਜਿਨ੍ਹਾਂ ‘ਚੋਂ ਇਕ ਅੰਨੂ ਧਨਖੜ ਸੀ।

ਦਿੱਲੀ ਪੁਲਿਸ ਮੁਤਾਬਕ ਪੁਲਿਸ ਜਾਂਚ ਦੌਰਾਨ ਅੰਨੂ ਧਨਖੜ ਦੀ ਮੁੱਖ ਦੋਸ਼ੀ ਵਜੋਂ ਭੂਮਿਕਾ ਦਾ ਖੁਲਾਸਾ ਹੋਇਆ ਹੈ। ਉਸ ਨੇ ਮ੍ਰਿਤਕ ਅਮਨ ਨੂੰ ਸੋਸ਼ਲ ਮੀਡੀਆ ਰਾਹੀਂ ਉਸ ਨਾਲ ਦੋਸਤੀ ਕਰਨ ਦਾ ਲਾਲਚ ਦਿੱਤਾ ਅਤੇ ਉਸ ਨੂੰ ਰਾਜੌਰੀ ਗਾਰਡਨ ਸਥਿਤ ਬਰਗਰ ਕਿੰਗ ਵਿਖੇ ਮਿਲਣ ਲਈ ਬੁਲਾਇਆ। ਇਸ ਦੀ ਜਾਣਕਾਰੀ ਅਨੂੰ ਧਨਖੜ ਨੇ ਹਿਮਾਂਸ਼ੂ ਉਰਫ਼ ਭਾਊ ਅਤੇ ਸਾਹਿਲ ਰਿਟੋਲੀਆ ਨੂੰ ਦਿੱਤੀ।

ਜਿਵੇਂ ਹੀ ਅਮਨ ਅਨੂੰ ਧਨਖੜ ਨੂੰ ਮਿਲਣ ਰਾਜੌਰੀ ਗਾਰਡਨ ਸਥਿਤ ਬਰਗਰ ਕਿੰਗ ਰੈਸਟੋਰੈਂਟ ‘ਚ ਪਹੁੰਚਿਆ ਤਾਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਜਿਸ ਵਿਚ ਉਸ ਦੀ ਮੌਤ ਹੋ ਗਈ। ਅੰਨੂ ਨੂੰ ਆਖਰੀ ਵਾਰ ਕਟੜਾ ਰੇਲਵੇ ਸਟੇਸ਼ਨ ‘ਤੇ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਸ ਦੀਆਂ ਹਰਕਤਾਂ ਦਾ ਪਤਾ ਨਹੀਂ ਲੱਗਾ। ਦਿੱਲੀ ਪੁਲਿਸ ਅਨੁਸਾਰ ਦੋਸ਼ੀ ਅੰਨੂ ਧਨਖੜ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸਦੀ ਹਿਮਾਂਸ਼ੂ ਉਰਫ਼ ਭਾਊ ਅਤੇ ਸਾਹਿਲ ਰਿਟੋਲੀਆ ਨਾਲ ਦੋਸਤੀ ਹੈ। ਉਨ੍ਹਾਂ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਖਰਚੇ ‘ਤੇ ਉਸ ਲਈ ਅਮਰੀਕਾ ਲਈ ਵੀਜ਼ਾ ਅਤੇ ਹੋਰ ਦਸਤਾਵੇਜ਼ਾਂ ਦਾ ਪ੍ਰਬੰਧ ਕਰਨਗੇ ਅਤੇ ਉਹ ਅਮਰੀਕਾ ਵਿਚ ਆਲੀਸ਼ਾਨ ਜ਼ਿੰਦਗੀ ਬਤੀਤ ਕਰੇਗੀ।

Exit mobile version