ਮਜੀਠਾ ਹਲਕੇ ‘ਚ ਕਾਂਗਰਸ ਨੂੰ ਅਕਾਲੀਆਂ ਦਾ ਸਾਥ!

ਮਜੀਠਾ ਹਲਕੇ ‘ਚ ਕਾਂਗਰਸ ਨੂੰ ਅਕਾਲੀਆਂ ਦਾ ਸਾਥ!

SHARE

ਅਕਾਲੀ ਦਲ ਦੇ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਬਿਕਰਮ ਮਜੀਠੀਆ ਦੇ ਆਪਣੇ ਹਲਕੇ ਦੇ ਅਕਾਲੀ ਸਿਪਾਹੀ ਇਸ ਵਾਰ ਕਾਂਗਰਸ ਨਾਲ ਰਲੇ ਹੋਏ ਸਨ। ਇਹ ਦਾਅਵਾ ਕਰਦਿਆਂ ਕਾਂਗਰਸ ਦੇ ਮਜੀਠਾ ਹਲਕੇ ਤੋਂ ਇੰਚਾਰਜ ਲਾਲੀ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ ਬਹੁਤ ਸਾਰੇ ਵਰਕਰ ਅਤੇ ਆਗੂ ਬਿਕਰਮ ਮਜੀਠੀਆ ਤੋਂ ਨਾਰਾਜ਼ ਸਨ ਜਿਨ੍ਹਾਂ ਨੇ ਇਸ ਵਾਰ ਪੰਚਾਇਤੀ ਚੋਣਾਂ ‘ਚ ਕਾਂਗਰਸ ਦਾ ਸਾਥ ਦਿੱਤਾ। ਲਾਲੀ ਮਜੀਠੀਆ ਕਾਂਗਰਸ ਦੇ ਨਵੇਂ ਚੁਣੇ ਪੰਚਾਂ ਸਰਪੰਚਾਂ ਦੇ ਸਨਮਾਨ ਸਮਾਰੋਹ ‘ਚ ਪੁੱਜੇ ਹੋਏ ਸਨ ਜਿੱਥੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਵਾਰ ਅਕਾਲੀ ਦਲ ਨੂੰ ਮਜੀਠਾ ਹਲਕੇ ਤੋਂ ਸਭ ਤੋਂ ਵੱਧ ਢਾਹ ਲੱਗੀ ਹੈ ਅਤੇ 85 ਫ਼ੀਸਦ ਪੰਚਾਇਤਾਂ ‘ਤੇ ਲੋਕਾਂ ਨੇ ਕਾਂਗਰਸ ਨੂੰ ਜਿਤਾਇਆ ਹੈ।

Short URL:tvp http://bit.ly/2Asalhe

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab