Site icon TV Punjab | Punjabi News Channel

ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ

ਖਾਲੜਾ – ਬੀ. ਐੱਸ. ਐੱਫ. ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਸਦਕਾ ਖਾਲੜਾ ਸੈਕਟਰ ਅਧੀਨ ਆਉਂਦੀ ਸਰਹੱਦੀ ਚੌਕੀ ਦੇ ਏਰੀਏ ‘ਚ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਗਿਆ ਹੈ। ਇਹ ਅਸਲਾ ਕੰਡਿਆਲੀ ਤਾਰ ਤੋਂ ਅੱਗੇ ਜ਼ਮੀਨ ਵਿਚ ਦੱਬਿਆ ਮਿਲਿਆ ਜਿਸ ਵਿੱਚ ਅੱਠ ਪਿਸਤੌਲ ਮਾਰਕਾ ਓਲੰਪੀਆ, ਸੋਲ਼ਾਂ ਮੈਗਜ਼ੀਨ ਅਤੇ ਦੋ ਸੌ ਇਕਹੱਤਰ ਜ਼ਿੰਦਾ ਗੋਲੀਆਂ ਬਰਾਮਦ ਕੀਤੀਆਂ ਹਨ।

ਬੀ.ਐੱਸ.ਐਫ. ਦੀ ਇੱਕ ਸੌ ਤਿੰਨ ਬਟਾਲੀਅਨ ਦੇ ਕਮਾਡੈਂਟ ਐੱਸ. ਐਨ. ਗੋਸਵਾਮੀ ਅਤੇ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਵਲੋਂ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ ਅਤੇ ਹੋਰ ਬਰਾਮਦਗੀ ਹੋਣ ਦੀ ਆਸ ਹੈ।

Exit mobile version