ਦੁਨੀਆ ਭਰ ਦੇ ਲੀਡਰਾਂ ਨੇ ਜਤਾਇਆ ਦੁੱਖ, ਮੋਦੀ ਨੇ ਨਹੀਂ ਕੀਤਾ ਟਵੀਟ

ਦੁਨੀਆ ਭਰ ਦੇ ਲੀਡਰਾਂ ਨੇ ਜਤਾਇਆ ਦੁੱਖ, ਮੋਦੀ ਨੇ ਨਹੀਂ ਕੀਤਾ ਟਵੀਟ

SHARE

ਜਿੱਥੇ ਇੱਕ ਪਾਸੇ ਦੁਨੀਆ ਭਰ ਤੋਂ ਵੱਡੇ ਲੀਡਰਾਂ ਨੇ ਨਿਊਜ਼ੀਲੈਂਡ ‘ਚ ਹੋਏ ਹਮਲੇ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤੱਕ ਇਸ ਸਬੰਧੀ ਕੋਈ ਵੀ ਟਵੀਟ ਨਹੀਂ ਕੀਤਾ। ਹਰ ਨਿੱਕੀ ਤੇ ਵੱਡੀ ਘਟਨਾ ‘ਤੇ ਟਵੀਟ ਕਰਨ ਵਾਲ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਅਜੇ ਤੱਕ ਨਿਊਜ਼ੀਲੈਂਡ ‘ਚ ਮਸਜਿਦਾਂ ‘ਤੇ ਹੋਏ ਹਮਲੇ ਦਾ ਜ਼ਿਕਰ ਤੱਕ ਨਹੀਂ ਕੀਤਾ। ਜਦਕਿ ਹਮਲੇ ‘ਚ ਸ਼ਾਮਲ ਪੀੜਤਾਂ ਦਰਮਿਆਨ ਕੁਝ ਭਾਰਤੀ ਮੂਲ ਦੇ ਲੋਕਾਂ ਦੇ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲਈ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਲਗਾਤਾਰ ਟਵੀਟ ਕਰ ਰਹੇ ਹਨ ਤੇ ਸੁਸ਼ਮਾ ਸਵਰਾਜ ਨੇ ਇਹ ਵੀ ਟਵੀਟ ਕਰਕੇ ਕਿਹਾ ਹੈ ਕਿ ਨਿਊਜ਼ੀਲੈਂਡ ‘ਚ ਕਿਸੇ ਵੀ ਭਾਰਤੀ ਨੂੰ ਕੋਈ ਲੋੜ ਹੋਵੇ ਤਾਂ ਉਹ ਸਿੱਧਾ ਉਨ੍ਹਾਂ ਵੱਲੋਂ ਦਿੱਤੇ ਗਏ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ।

 

Short URL:tvp http://bit.ly/2TD6cCE

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab