ਦੇਖੋ ਕਿਹੜੇ ਦੇਸ਼ਾਂ ‘ਚ ਖੁਸ਼ੀ ਸਭ ਤੋਂ ਜ਼ਿਆਦਾ

ਦੇਖੋ ਕਿਹੜੇ ਦੇਸ਼ਾਂ ‘ਚ ਖੁਸ਼ੀ ਸਭ ਤੋਂ ਜ਼ਿਆਦਾ

ਖੁਸ਼ੀ ਦੇ ਮਾਮਲੇ 'ਚ ਭਾਰਤ ਪਾਕਿਸਤਾਨ ਤੋਂ 87 ਸਥਾਨ ਪਿੱਛੇ

SHARE

Vancouver: ਦੁਨੀਆ ਦੇ ਸਭ ਤੋਂ ਖੁਸ਼ ਦੇਸ਼ਾਂ ਦੀ ਸੂਚੀ ‘ਚ ਫਿਨਲੈਂਡ ਇੱਕ ਵਾਰ ਫਿਰ ਪਹਿਲੇ ਨੰਬਰ ‘ਤੇ ਹੈ।
ਸੂਚੀ ਤਿਆਰ ਕਰਨ ਵਾਲ਼ੀ ਟੀਮ ਨੇ ਕਿਹਾ ਹੈ ਕਿ 5.5 ਮੀਲੀਅਨ ਦੀ ਅਬਾਦੀ ਵਾਲ਼ੇ ਦੇਸ਼ ‘ਚ ਲੋਕ ਸਿਰਫ ਵਿੱਤੀ ਤੌਰ ‘ਤੇ ਹੀ ਨਹੀਂ ਸਗੋਂ ਵਧੀਆ ਜੀਵਨ ਜਿਊਣ ਤੇ ਸਿਹਤ ਦੇ ਮਾਮਲੇ ‘ਚ ਵੀ ਖੁਸ਼ੀ ਨਾਲ਼ ਭਰੀ ਜ਼ਿੰਦਗੀ ਜਿਊਂਦੇ ਹਨ। ਜਿਸ ਕਰਕੇ ਫਿਨਲੈਂਡ ਨੂੰ ਦੁਨੀਆ ਦੇ ਸਭ ਤੋਂ ਖੁਸ਼ ਦੇਸ਼ਾਂ ‘ਚ ਪਹਿਲਾ ਸਥਾਨ ਮਿਲਿਆ ਹੈ।
ਦ ਵਰਲਡ ਹੈਪੀਨੈੱਸ ਰਿਪੋਰਟ ਅੱਜ ਹੀ ਜਾਰੀ ਕੀਤੀ ਗਈ ਹੈ। ਇਹ ਰਿਪੋਰਟ ਯੂ.ਐੱਨ. ਸਸਟੇਨੇਬਲ ਡੈਵੇਲਪਮੈਂਟ ਸੋਲਿਊਸ਼ਨਸ ਨੈੱਟਵਰਕ ਨੇ ਤਿਆਰ ਕੀਤੀ ਹੈ। ਜਿਸ ‘ਚ 156 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਜਿਸ ‘ਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੇਸ਼ਾਂ ‘ਚ ਲੋਕ ਕਿੰਨੇ ਖੁਸ਼ ਹਨ।


20 ਮਾਰਚ ਨੂੰ ਕੌਂਮਾਂਤਰੀ ਹੈਪੀਨੈੱਸ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਇਸੇ ਕਰਕੇ ਅੱਜ ਇਹ ਰਿਪੋਰਟ ਜਾਰੀ ਕੀਤੀ ਗਈ ਹੈ।
ਇਹ ਰਿਪੋਰਟ ਦੇਸ਼ਾਂ ਦੀ ਆਰਥਿਕ ਮਜਬੂਤੀ, ਜ਼ਿੰਦਗੀ ਤੋਂ ਉਮੀਦਾਂ, ਸਮਾਜਕ ਮਦਦ, ਜ਼ਿੰਦਗੀ ਜਿਊਣ ਦੀ ਅਜ਼ਾਦੀ ਤੇ ਸਰਕਾਰ ‘ਚ ਭ੍ਰਿਸ਼ਟਾਚਾਰ ਦੇ ਪੱਧਰਾਂ ‘ਤੇ ਅਧਾਰਤ ਹੈ।
ਸੂਚੀ ‘ਚ ਹੋਰ ਦੇਸ਼ਾਂ ਦੇ ਨਾਮ ਵੀ ਹਨ ਜਿਨ੍ਹਾਂ ਨੇ ਇਸ ਸਾਲ ਵਧੀਆ ਕੰਮ ਕੀਤਾ ਹੈ ਜਿਸ ‘ਚ ਡੈੱਨਮਾਰਕ, ਨੌਰਵੇਅ ਤੇ ਆਈਸਲੈਂਡ ਫਿਨਲੈਂਡ ਤੋਂ ਬਾਅਦ ਅਗਲੇ ਤਿੰਨ ਦੇਸ਼ ਹਨ।
ਅਗਲੇ ਨੰਬਰਾਂ ‘ਤੇ ਦ ਨੀਦਰਲੈਂਡਸ, ਸਵਿਜ਼ਰਲੈਂਡ, ਸਵੀਡਨ, ਨਿਊਜ਼ੀਲੈਂਡ, ਕੈਨੇਡਾ ਤੇ ਔਸਟਰੀਆ ਦਾ ਨਾਮ ਆਉਂਦਾ ਹੈ।
ਕੈਨੇਡਾ ਸਭ ਤੋਂ ਖੁਸ਼ ਦੇਸ਼ਾਂ ਦੀ ਸੂਚੀ ‘ਚ 9ਵੇਂ ਸਥਾਨ ‘ਤੇ ਹੈ।

ਅਮਰੀਕਾ ਖੁਸ਼ ਦੇਸ਼ਾਂ ਦੀ ਸੂਚੀ ‘ਚ 18ਵੇਂ ਸਥਾਨ ਤੋਂ 19ਵੇਂ ਸਥਾਨ ‘ਤੇ ਆ ਗਿਆ ਹੈ।
ਖੁਸ਼ ਦੇਸ਼ਾਂ ਦੀ ਸੂਚੀ ਲਈ ਜਾਰੀ ਕੀਤੀ ਰਿਪੋਰਟ 134 ਪੰਨਿਆਂ ਦੀ ਹੈ। ਜੇਕਰ ਪੂਰੀ ਰਿਪੋਰਟ ਦੇਖੀਏ ਤਾਂ ਦੁਨੀਆ ‘ਚ ਖੁਸ਼ੀ ਪਹਿਲਾਂ ਨਾਲੋਂ ਘੱਟ ਹੋ ਗਈ ਹੈ।
ਖਾਸਕਰ ਅਮਰੀਕਾ, ਇਜਿਪਟ ਤੇ ਭਾਰਤ ਦਾ ਇਸ ਮੌਕੇ ਜ਼ਿਕਰ ਕੀਤਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ‘ਚ ਜਿੰਨੀ ਅਬਾਦੀ ਵਧੀ ਹੈ ਇਸਦੇ ਨਾਲ਼ ਹੀ ਅਮਰੀਕਾ, ਇਜਿਪਟ ਤੇ ਭਾਰਤ ‘ਚ ਖੁਸ਼ੀਆਂ ‘ਚ ਵੱਡੀ ਗਿਰਾਵਟ ਆਈ ਹੈ।

.

ਇਸ ਰਿਪੋਰਟ ਦਾ ਹਿੱਸਾ ਰਹੇ ਥਿੰਕ-ਟੈਂਕ ਦ ਹੈਪੀਨੈੱਸ ਰਿਸਰਚ ਇੰਸਟੀਟਿਊਟ ਦੇ ਸੀਈਓ ਵਿਿਕੰਗ ਨੇ ਕਿਹਾ ਹੈ ਕਿ ਦੁਨੀਆ ਭਰ ‘ਚ ਔਸਤਨ ਖੁਸ਼ੀਆਂ ‘ਚ ਕਮੀ ਆਈ ਹੈ ਜਦਕਿ ਜੀਡੀਪੀ ਹਰ ਦੇਸ਼ ਦੀ ਔਸਤਨ ਵਧੀ ਹੀ ਹੈ।
ਵਿਿਕੰਗ ਨੇ ਕਿਹਾ ਕਿ ਅਮਰੀਕਾ ‘ਚ ਖੁਸ਼ੀ ਘਟਣ ਦਾ ਕਾਰਨ ਸੋਸ਼ਲ ਕਰਾਈਸਿਸ ਨੂੰ ਮੰਨਿਆ ਜਾ ਸਕਦਾ ਹੈ। ਜਿੱਥੇ ਅਮਰੀਕੀ ਨਾਗਰਿਕਾਂ ਦਾ ਇੱਕ-ਦੂਜੇ ‘ਤੇ ਵਿਸ਼ਵਾਸ ਘਟਦਾ ਹੀ ਜਾ ਰਿਹਾ ਹੈ। ਜਿੱਥੇ ਨਾਗਰਿਕ ਇਹ ਜ਼ਿਆਦਾ ਮਹਿਸੂਸ ਕਰਨ ਲੱਗੇ ਹਨ ਕਿ ਔਖੇ ਸਮੇਂ ਉਨ੍ਹਾਂ ਦੇ ਨਾਲ਼ ਖੜਨ ਵਾਲ਼ਾ ਕੋਈ ਵੀ ਨਹੀਂ ਹੈ।
ਅਮੀਰਾਂ ਤੇ ਗਰੀਬਾਂ ਦਰਮਿਆਨ ਆਇਆ ਵੱਡਾ ਅੰਤਰ ਵੀ ਖੁਸ਼ੀਆਂ ਦੇ ਘੱਟ ਹੋਣ ਦਾ ਕਾਰਨ ਬਣਿਆ ਹੈ। ਜਿੱਥੇ ਗਰੀਬ ਨੂੰ ਅਮੀਰ ਹੋਣ ਦੀ ਚਿੰਤਾ ਹੈ ਤਾਂ ਅਮੀਰ ਨੂੰ ਹੋਰ ਜ਼ਿਆਦਾ ਅਮੀਰ ਹੋਣ ਦੀ। ਜਿਸਦੇ ਨਾਲ਼ ਲੋਕਾਂ ‘ਚ ਸੁਰੱਖਿਆ ਦੀ ਭਾਵਨਾ ਘਟ ਗਈ ਹੈ, ਜ਼ਿਆਦਾਤਰ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਦੁਨੀਆ ਦੇ ਸਭ ਤੋਂ ਘੱਟ ਖੁਸ਼ ਦੇਸ਼ਾਂ ਦੀ ਸੂਚੀ ‘ਚ 6 ਦੇਸ਼ ਅਫਰੀਕਾ ਦੇ ਹੀ ਹਨ। ਦੱਖਣੀ ਸੁਡਾਨ ਦਾ ਨਾਮ ਸੂਚੀ ‘ਚ ਆਖਰੀ 10 ਦੇਸ਼ਾਂ ‘ਚ ਪਹਿਲੇ ਨੰਬਰ ‘ਤੇ ਹੈ, ਸਭ ਤੋਂ ਘੱਟ ਖੁਸ਼ ਦੇਸ਼ਾਂ ‘ਚ ਆਖਰੀ ਨੰਬਰ ‘ਤੇ ਹੈਤੀ ਦਾ ਨਾਮ ਹੈ।

ਭਾਰਤ ਦਾ ਕੀ ਸਥਾਨ?

ਸੂਚੀ ‘ਚ ਪਾਕਿਸਤਾਨ 67ਵੇਂ ਸਥਾਨ ‘ਤੇ ਹੈ ਤਾਂ ਭਾਰਤ 140ਵੇਂ ਸਥਾਨ ‘ਤੇ ਹੈ।
ਭਾਰਤ ‘ਚ ਖੁਸ਼ੀਆਂ ਪਾਕਿਸਤਾਨ ਤੋਂ ਕਾਫੀ ਘੱਟ ਦਰਜ ਕੀਤੀਆਂ ਗਈਆਂ ਹਨ। ਭਾਰਤ ਪਾਕਿਸਤਾਨ ਤੋਂ 87 ਸਥਾਨ ਪਿੱਛੇ ਹੈ।
ਉੱਥੇ ਹੀ ਭਾਰਤ ਦਾ ਗੁਆਂਢੀ ਮੁਲਕ ਚੀਨ ਵੀ ਖੁਸ਼ੀਆਂ ਦੇ ਮਾਮਲੇ ‘ਚ 93ਵੇਂ ਸਥਾਨ ‘ਤੇ ਹੈ।

ਪੂਰੀ ਸੂਚੀ ਇੱਥੇ ਦੇਖੋ:

1. Finland (7.769)
2. Denmark (7.600)
3. Norway (7.554)
4. Iceland (7.494)
5. Netherlands (7.488)
6. Switzerland (7.480)
7. Sweden (7.343)
8. New Zealand (7.307)
9. Canada (7.278)
10. Austria (7.246)
11. Australia (7.228)
12. Costa Rica (7.167)
13. Israel (7.139)
14. Luxembourg (7.090)
15. United Kingdom (7.054)
16. Ireland (7.021)
17. Germany (6.985)
18. Belgium (6.923)
19. United States (6.892)
20. Czech Republic (6.852)
21. United Arab Emirates (6.825)
22. Malta (6.726)
23. Mexico (6.595)
24. France (6.592)
25. Taiwan Province of China (6.446)
26. Chile (6.444)
27. Guatemala (6.436)
28. Saudi Arabia (6.375)
29. Qatar (6.374)
30. Spain (6.354)
31. Panama (6.321)
32. Brazil (6.300)
33. Uruguay (6.293)
34. Singapore (6.262)
35. El Salvador (6.253)
36. Italy (6.223)
37. Bahrain (6.199)
38. Slovakia (6.198)
39. Trinidad and Tobago (6.192)
40. Poland (6.182)
41. Uzbekistan (6.174)
42. Lithuania (6.149)
43. Colombia (6.125)
44. Slovenia (6.118)
45. Nicaragua (6.105)
46. Kosovo (6.100)
47. Argentina (6.086)
48. Romania (6.070)
49. Cyprus (6.046)
50. Ecuador (6.028)
51. Kuwait (6.021)
52. Thailand (6.008)
53. Latvia (5.940)
54. South Korea (5.895)
55. Estonia (5.893)
56. Jamaica (5.890)
57. Mauritius (5.888)
58. Japan (5.886)
59. Honduras (5.860)
60. Kazakhstan (5.809)
61. Bolivia (5.779)
62. Hungary (5.758)
63. Paraguay (5.743)
64. North Cyprus (5.718)
65. Peru (5.697)
66. Portugal (5.693)
67. Pakistan (5.653)
68. Russia (5.648)
69. Philippines (5.631)
70. Serbia (5.603)
71. Moldova (5.529)
72. Libya (5.525)
73. Montenegro (5.523)
74. Tajikistan (5.467)
75. Croatia (5.432)
76. Hong Kong SAR, China (5.430)
77. Dominican Republic (5.425)
78. Bosnia and Herzegovina (5.386)
79. Turkey (5.373)
80. Malaysia (5.339)
81. Belarus (5.323)
82. Greece (5.287)
83. Mongolia (5.285)
84. Macedonia (5.274)
85. Nigeria (5.265)
86. Kyrgyzstan (5.261)
87. Turkmenistan (5.247)
88. Algeria (5.211)
89. Morocco (5.208)
90. Azerbaijan (5.208)
91. Lebanon (5.197)
92. Indonesia (5.192)
93. China (5.191)
94. Vietnam (5.175)
95. Bhutan (5.082)
96. Cameroon (5.044)
97. Bulgaria (5.011)
98. Ghana (4.996)
99. Ivory Coast (4.944)
100. Nepal (4.913)
101. Jordan (4.906)
102. Benin (4.883)
103. Congo (Brazzaville) (4.812)
104. Gabon (4.799)

105. Laos (4.796)
106. South Africa (4.722)
107. Albania (4.719)
108. Venezuela (4.707)
109. Cambodia (4.700)
110. Palestinian Territories (4.696)
111. Senegal (4.681)
112. Somalia (4.668)
113. Namibia (4.639)
114. Niger (4.628)
115. Burkina Faso (4.587)
116. Armenia (4.559)
117. Iran (4.548)
118. Guinea (4.534)
119. Georgia (4.519)
120. Gambia (4.516)
121. Kenya (4.509)
122. Mauritania (4.490)
123. Mozambique (4.466)
124. Tunisia (4.461)
125. Bangladesh (4.456)
126. Iraq (4.437)
127. Congo (Kinshasa) (4.418)
128. Mali (4.390)
129. Sierra Leone (4.374)
130. Sri Lanka (4.366)
131. Myanmar (4.360)
132. Chad (4.350)
133. Ukraine (4.332)
134. Ethiopia (4.286)
135. Swaziland (4.212)
136. Uganda (4.189)
137. Egypt (4.166)
138. Zambia (4.107)
139. Togo (4.085)
140. India (4.015)
141. Liberia (3.975)
142. Comoros (3.973)
143. Madagascar (3.933)
144. Lesotho (3.802)
145. Burundi (3.775)
146. Zimbabwe (3.663)
147. Haiti (3.597)
148. Botswana (3.488)
149. Syria (3.462)
150. Malawi (3.410)
151. Yemen (3.380)
152. Rwanda (3.334)
153. Tanzania (3.231)
154. Afghanistan (3.203)
155. Central African Republic (3.083)
156. South Sudan (2.853)

ਪੂਰੀ ਰਿਪੋਰਟ ਦੇਖਣ ਲਈ ਇੱਥੇ ਕਲਿੱਕ ਕਰੋ ਇਸ ਰਿਪੋਰਟ ‘ਚ ਕਈ ਤੱਥ ਵੀ ਪੇਸ਼ ਕੀਤੇ ਗਏ ਹਨ ਜਿਨ੍ਹਾਂ ਦੇ ਅਧਾਰ ‘ਤੇ ਦੇਸ਼ਾਂ ਨੂੰ ਸੂਚੀ ‘ਚ ਵੱਖੋ-ਵੱਖਰੇ ਸਥਾਨ ‘ਤੇ ਰੱਖਿਆ ਗਿਆ ਹੈ।

Short URL:tvp http://bit.ly/2UQU3a4

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab