ਛੋਟੀਆਂ ਲਾਈਬਰੇਰੀਆਂ ਨੂੰ ਕਿਸੇ ਨੇ ਸਾੜ੍ਹ ਦਿੱਤਾ

ਛੋਟੀਆਂ ਲਾਈਬਰੇਰੀਆਂ ਨੂੰ ਕਿਸੇ ਨੇ ਸਾੜ੍ਹ ਦਿੱਤਾ

SHARE

Coquitlam: ਕੋਕਿਟਲਮ ‘ਚ ਕਮਿਊਨਿਟੀ ਬੁੱਕ ਐਕਸਚੇਂਜ ਬੋਕਸਿਸ ਨੂੰ ਰਾਤ ਦੇ ਸਮੇਂ ਕਿਸੇ ਨੇ ਅੱਗ ਲਗਾ ਦਿੱਤੀ। ਇਨ੍ਹਾਂ ਨੂੰ ਲਿਟਲ ਲਾਈਬਰੇਰੀ ਤੇ ਲਿਟਲ ਫਰੀ ਲਾਈਬਰੇਰੀ ਵੀ ਕਹਿੰਦੇ ਹਨ।
ਜਿਸਨੂੰ ਕਿਸੇ ਨੇ ਅੱਗ ਲਗਾ ਕੇ ਸਾੜ ਦਿੱਤਾ।


ਕੁੱਲ 7 ਥਾਵਾਂ ‘ਤੇ ਇਨ੍ਹਾਂ ਲਾਈਬਰੇਰੀਆਂ ਨੂੰ ਸਾੜ੍ਹਿਆ ਗਿਆ ਹੈ। ਕੋਕਿਟਲਮ ਤੇ ਪੋਰਟ ਕੋਕਿਟਲਮ ‘ਚ ਇਨ੍ਹਾਂ ਹਰਕਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਅੱਗ ਲਗਾਉਣ ਦੇ ਮਾਮਲੇ ਮਾਰਚ 20 ਤੇ ਅਪ੍ਰੈਲ 6 2019 ਦੇ ਦਰਮਿਆਨ ਸਾਹਮਣੇ ਆਏ ਹਨ।


ਪੁਲਿਸ ਨੇ ਕਿਹਾ ਹੈ ਕਿ ਜੇਕਰ ਲਾਈਬਰੇਰੀਆਂ ਨਾਲ਼ ਸਬੰਧਤ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਪਤਾ ਲੱਗੇ ਤਾਂ ਤੁਰੰਤ ਉਨ੍ਹਾਂ ਨਾਲ਼ ਸੰਪਰਕ ਕੀਤਾ ਜਾਵੇ।
ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਲਾਈਬਰੇਰੀਆਂ ਨੂੰ ਅੱਗ ਲਗਾਉਣ ਦੇ ਮਾਮਲੇ ਦੇਰ ਰਾਤ ਜਾਂ ਤੜਕੇ ਦੇ ਸਮੇਂ ਹੀ ਸਾਹਮਣੇ ਆਏ ਹਨ।


ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸਦੇ ਬਾਰੇ ਕੋਈ ਠੋਸ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ 911 ਕੀਤੀ ਜਾਵੇ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ‘ਚੋਂ ਕੁਝ ਮਾਮਲਿਆਂ ‘ਚ ਤੁਰੰਤ ਉਨ੍ਹਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਜਿਸ ਕਰਕੇ ਜਾਂਚ ਕਰਨ ‘ਚ ਦਿੱਕਤ ਦਾ ਸਾਹਮਣਾ ਵੀ ਕਰਨਾ ਪਿਆ।


ਪੁਲਿਸ ਨੇ ਇਹ ਸਥਾਈ ਬਣਾਉਣ ਲਈ ਕਿਹਾ ਹੈ ਕਿ ਜਦੋਂ ਵੀ ਅਜਿਹਾ ਕੋਈ ਮਾਮਲਾ ਸਾਹਮਣੇ ਆਵੇ ਤਾਂ ਤੁਰੰਤ ਉਨਾਂ੍ਹ ਨੂੰ ਪਤਾ ਲੱਗ ਜਾਵੇ।
ਅੱਗ ਲਗਾਉਣ ਦੇ ਇਨਾਂ੍ਹ ਮਾਮਲਿਆਂ ਨਾਲ਼ ਨਾ ਸਿਰਫ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਨਾਲ਼ ਹੀ ਆਲ਼ੇ ਦੁਆਲੇ ਦੇ ਖੇਤਰ ਲਈ ਵੀ ਖਤਰਾ ਪੈਦਾ ਹੁੰਦਾ ਹੈ।
ਲਿਟਲ ਫਰੀ ਲਾਈਬਰੇਰੀ ਇੱਕ ਨੌਨ ਪਰੌਫਿਟ ਆਰਗੇਨਾਈਜ਼ੇਸ਼ਨ ਹੈ ਜਿੱਥੇ ਮੁਫਤ ਪੜਨ ਲਈ ਕਿਤਾਬਾਂ ਰੱਖੀਆਂ ਜਾਂਦੀਆਂ ਹਨ।

Short URL:tvp http://bit.ly/2Z7gNVt

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab