ਲਾਕ ਡਾਊਨ ਕਾਰਨ ਪੰਜਾਬ ‘ਚ ਫਸੇ ਸਾਈਪ੍ਰਸ ਤੋਂ ਆਏ ਨੌਜਵਾਨ

Share News:

ਲਾਕ ਡਾਊਨ ਕਾਰਨ ਪੰਜਾਬ ‘ਚ ਵਿਦੇਸ਼ਾਂ ਤੋਂ ਆਏ ਬਹੁਤ ਸਾਰੇ ਨੌਜਵਾਨਾਂ ਦੀ ਵਾਪਸੀ ਨਹੀਂ ਹੋ ਰਹੀ, ਜਲੰਧਰ ‘ਚ ਸਾਈਪ੍ਰਸ  ਤੋਂ ਆਏ ਨੌਜਵਾਨ ਮੁੰਡੇ ਕੁੜੀਆਂ ਵਾਪਸੀ ਲਈ ਸਰਕਾਰ ਤੋਂ ਗੁਹਾਰ ਲਗਾ ਰਹੇ ਨੇ, ਨੌਜਵਾਨਾਂ ਦਾ ਕਹਿਣਾ ਹੈ ਕਿ ਇਕ ਤਾਂ ਉਹਨਾਂ ਦਾ ਵਿਦੇਸ਼ਾਂ ‘ਚ ਪੜਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ ਦੂਜਾ ਉਹ ਚਾਰ ਮਹੀਨਿਆਂ ਤੋਂ ਘਰਾਂ ‘ਚ ਵੇਹਲੇ ਬੈਠੇ ਹਨ ਜਿਸ ਕਾਰਨ ਉਹਨਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ, ਨੌਜਵਾਨਾਂ ਵਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਸਪੈਸ਼ਲ ਫਲਾਈਟ ਚਲਾ ਕੇ ਉਹਨਾਂ ਦੀ ਸਾਈਪ੍ਰਸ ਵਾਪਸੀ ਕਰਵਾਈ ਜਾਵੇ।

leave a reply